ਪੰਜਾਬ ਦੇ ਫਤਿਹਗੜ੍ਹ ਚੂੜੀਆਂ ਤਹਿਸੀਲ ਵਿੱਚ ਲੱਗੀ ਨਾਈਬ ਤਹਿਸੀਲਦਾਰਨੀ ਰਿਸ਼ਵਤ ਮਾਮਲੇ ਵਿੱਚ ਸਸਪੈਂਡ ਕਰਨ ਦਾ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ,ਸ਼ੋਸਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਸਵੀਰ ਕੌਰ,ਨਾਇਬ ਤਹਿਸੀਲਦਾਰ ਫਤਿਹਗੜ੍ਹ ਚੂੜੀਆਂ ਇੱਕ ਪਟਵਾਰੀ ਤੋਂ ਪੈਸੇ ਲੈਂਦੇ ਹੋਈ ਦਿਖਾਈ ਦੇ ਰਹੇ ਹਨ।
ਮੁਅੱਤਲੀ ਪੱਤਰ ਵਿਚ ਲਿਖਿਆ ਹੈ- ‘‘‘ਸ਼ੋਸਲ ਮੀਡੀਆਂ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ੍ਰੀਮਤੀ ਜਸਵੀਰ ਕੌਰ, ਨਾਇਬ ਤਹਿਸੀਲਦਾਰ, ਫਤਿਹਗੜ੍ਹ ਚੂੜੀਆਂ ਇੱਕ ਪਟਵਾਰੀ ਤੋਂ ਪੈਸੇ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਸਰਕਾਰ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਵਚਨਬੱਧ ਹੈ। ਇਸ ਲਈ ਸ੍ਰੀਮਤੀ ਜਸਵੀਰ ਕੌਰ, ਨਾਇਬ ਤਹਿਸੀਲਦਾਰ, ਫਤਿਹਗੜ੍ਹ ਚੂੜੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ।
ਮੁਅੱਤਲੀ ਸਮੇਂ ਦੌਰਾਨ ਸ੍ਰੀਮਤੀ ਜਸਵੀਰ ਕੌਰ, ਨਾਇਬ ਤਹਿਸੀਲਦਾਰ ਦਾ ਹੈੱਡ ਕੁਆਰਟਰ ਡਿਪਟੀ ਕਮਿਸ਼ਨਰ, ਫਾਜਿਲਕਾ ਦੇ ਦਫਤਰ ਵਿੱਚ ਹੋਵੇਗਾ। ਡਿਪਟੀ ਕਮਿਸ਼ਨਰ, ਫਾਜਿਲਕਾ ਉਸ ਦੀ ਹਾਜ਼ਰੀ ਸਬੰਧੀ ਹਰ ਰੋਜ਼ ਰਿਪੋਰਟ ਇਸ ਦਫਤਰ ਨੂੰ ਭੇਜਣਗੇ।’’ ਪਟਵਾਰੀ ਉਤੇ ਵੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।
