ਇੰਟਰਨੈਸ਼ਨਲ ਏਅਰਪੋਰਟ ਸੂਰਤ ਵਿਖੇ ਸੋਨੀ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਅਸਫਲ ਕਰ ਦਿੱਤਾ। ਐਤਵਾਰ ਦੀ ਰਾਤ CISF ਦੀ ਵਿਜੀਲੈਂਸ ਟੀਮ ਨੇ ਦੁਬਈ ਤੋਂ ਸੂਰਤ ਆਈ ਏਅਰ ਇੰਡੀਆ ਦੀ ਫਲਾਈਟ IX-174 ਤੋਂ ਉਤਰੇ ਦੋ ਯਾਤਰੀਆਂ ਦੀ ਸ਼ੱਕੀ ਗਤੀਵਿਧੀ ਦੇਖੀ ਤਾਂ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੇ ਸਾਮਾਨ ਤੇ ਸਰੀਰ ਦੀ ਜਾਂਚ ਦੇ ਬਾਅਦ ਪੇਸਟ ਦੇ ਰੂਪ ਵਿਚ ਲਗਭਗ 28 ਕਿਲੋ ਸੋਨਾ ਬਰਾਮਦ ਕਰ ਲਿਆ ਗਿਆ। ਸੂਰਤ ਏਅਰਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਰਤ ਏਅਰਪੋਰਟ ‘ਤੇ ਫੜੀ ਗਈ ਇਹ ਸਭ ਤੋਂ ਵੱਡੀ ਸੋਨੇ ਦੀ ਖੇਪ ਹੈ।
ਮੁਲਜ਼ਮ ਉਸ ਸਮੇਂ ਫੜੇ ਗਏ ਜਦੋਂ ਰਾਤ ਲਗਭਗ 10 ਵਜੇ ਦੁਬਈ ਦੀ ਫਲਾਈਟ ਆਈ। CISF ਦੀ ਵਿਜੀਲੈਂਸ ਯੂਨਿਟ ਹਵਾਈ ਅੱਡੇ ਦੇ ਜਾਂਚ ਕਰ ਰਹੀ ਸੀ। ਇਸ ਦੌਰਾਨ ਇਨ੍ਹਾਂ ਦੋਵੇਂ ਯਾਤਰੀਆਂ ਦੇ ਚੱਲਣ ਦਾ ਤਰੀਕਾ, ਗੱਲਬਾਤ ਦੀ ਸ਼ੈਲੀ ਤੇ ਸੁਰੱਖਿਆ ਜਾਂਚ ਤੋਂ ਬਚਣ ਦੀਆਂ ਕੋਸ਼ਿਸ਼ਾਂ ਤੋ ਅਧਿਕਾਰੀਆਂ ਨੂੰ ਸ਼ੱਕ ਹੋਇਆ। CISF ਦੇ ਜਵਾਨਾਂ ਨੇ ਦੋਵਾਂ ਨੂੰ ਰੋਕ ਲਿਆ ਤੇ ਕਸਟਮ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂਦੀ ਤਲਾਸ਼ੀ ਲਈ। ਜਾਂਚ ਦੌਰਾਨ ਦੇਖਿਆ ਗਿਆ ਕਿ ਦੋਵੇਂ ਯਾਤਰੀਆਂ ਨੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਖਾਸ ਤਕਨੀਕ ਨਾਲ ਸੋਨੇ ਦੇ ਪੇਸਟ ਨੂੰ ਲੁਕਾ ਕੇ ਰੱਖਿਆ ਸੀ ਜਿਸ ਨੂੰ ਕੱਪੜਿਆਂ ਤੇ ਬਾਡੀ ਬੈਲਟ ਜ਼ਰੀਏ ਲੁਕਾ ਕੇ ਰੱਖਿਆ ਗਿਆ ਸੀ।
ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਸੋਨੇ ਦਾ ਭਰਾ 28 ਕਿਲੋ ਹੈ। ਕਸਟਮ ਵਿਭਾਗ ਨੇ ਸੋਨੇ ਦੇ ਪੇਸਟ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਜਾਂਚ ਲਈ ਭੇਜ ਦਿੱਤਾ। ਜਾਚ ਵਿਚ ਲਗਭਗ 23 ਕਿਲੋ ਸ਼ੁੱਧ ਸੋਨਾ ਹੋਣ ਦੀ ਪੁਸ਼ਟੀ ਹੋਈ। ਕਸਟਮ ਵਿਭਾਗ ਨੇ ਦੋਵੇਂ ਯਾਤਰੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਸਕਰੀ ਦੇ ਪਿੱਛੇ ਕਿਹੜਾ ਨੈਟਵਰਕ ਸਰਗਰਮ ਹੈ।