ਮੋਗਾ ਜ਼ਿਲ੍ਹੇ ਅੰਦਰ ਆਉਂਦੇ ਥਾਣਾ ਬਾਘਾਪੁਰਾਣਾ ਦੇ ਸ਼ਹਿਰ ਵਿੱਚ ਸਾਲ 2020 ਦੌਰਾਨ ਪੁਲਿਸ ਨੇ ਇੱਕ ਔਰਤ ਨਸ਼ਾ ਤਸਕਰ ਰਜਨੀ ਬਾਲਾ ਦੀ ਕੋਠੀ ਫਰੀਜ ਕੀਤੀ ਸੀ। ਉਸ ਤੋਂ ਬਾਅਦ ਲਗਾਤਾਰ ਕੇਸ ਚੱਲਿਆ ਤੇ ਰਜਨੀ ਬਾਲਾ ਨੂੰ ਅਦਾਲਤ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਸਜਾ ਸੁਣਾ ਦਿੱਤੀ ਹੈ। ਦੂਜੇ ਪਾਸੇ ਗੈਰਕਾਨੂੰਨੀ ਢੰਗ ਨਾਲ ਬਣਾਈ ਪ੍ਰੋਪਰਟੀ ਸਰਕਾਰ ਨੇ ਜ਼ਬਤ ਕਰ ਲਈ ਹੈ। ਬਾਘਾਪੁਰਾਣਾ ਪੁਲਿਸ ਨੇ ਤਹਿਸੀਲਦਾਰ ਅਤੇ ਹੋਰ ਅਮਲੇ ਨੂੰ ਨਾਲ ਲੈਕੇ ਰਜਨੀ ਬਾਲਾ ਦੀ ਕੋਠੀ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਬਹੁਤ ਜਲਦ ਕੋਠੀ ਅਤੇ ਕਾਰ ਨੂੰ ਨਿਲਾਮ ਕਰ ਦਿੱਤਾ ਜਾਵੇਗਾ। ਇਸ ਸਬੰਧੀ ਪ੍ਰੈਸ ਨਾਲ ਗੱਲ ਕਰਦਿਆਂ ਡੀਐਸਪੀ ਦਲਬੀਰ ਸਿੰਘ ਦੱਸਿਆ ਕਿ ਬਹੁਤ ਜਲਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਇਸ ਕੋਠੀ ਅਤੇ ਕਾਰ ਨੂੰ ਨਿਲਾਮ ਕਰ ਦਿੱਤਾ ਜਾਵੇਗਾ।ਇਸ ਮੌਕੇ ਇੰਨਾ ਨਾਲ ਥਾਣਾ ਮੁਖੀ ਜਤਿੰਦਰ ਸਿੰਘ, ਏ ਐਸ ਆਈ ਜਗਸੀਰ ਸਿੰਘ ਅਤੇ ਹੋਰ ਪੁਲਿਸ ਦੀ ਟੀਮ ਮੌਜੂਦ ਸੀ।