ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਇੱਕ ਨੌਜਵਾਨ ਲੜਕਾ ਅਤੇ ਲੜਕੀ ਵੱਲੋਂ ਕੋਈ ਜਹਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਾਘਾਪੁਰਾਣਾ ਅਧੀਨ ਆਉਂਦੇ ਕੋਠੇ ਠਾਣਾ ਸਿੰਘ (ਘੋਲੀਆ ਕਲਾਂ)-ਕੋਲ ਦੀ ਲੰਘਦੀ ਨਹਿਰ ਤੇ ਦਿਨੇ ਬਾਰਾਂ,ਇੱਕ ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇੱਕ ਨੌਜਵਾਨ ਲੜਕਾ ਅਤੇ ਲੜਕੀ ਨੇ ਕੋਈ ਜਹਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪਤਾ ਲੱਗਾ ਹੈ ਕਿ ਇਹ ਦੋਨੋਂ ਚੜਿੱਕ ਪਿੰਡ ਦੇ ਰਹਿਣ ਵਾਲੇ ਸਨ। ਜਿਸ ਲੜਕੇ ਦੀ ਮੌਤ ਹੋਈ ਉਸ ਦੀ 28 ਸਾਲ ਉਮਰ ਹੈ। ਲੜਕੀ ਚੜਿੱਕ ਪਿੰਡ ਵਿੱਚ ਵਿਆਹੀ ਹੋਈ ਸੀ। ਸੁਣਨ ਵਿੱਚ ਆਇਆ ਇੰਨਾ ਦੋਨਾ ਦਾ ਪ੍ਰੇਮ ਸਬੰਧ ਚਲਦਾ ਸੀ।