ਮੋਗਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਰੋਡੇ ਪੱਤੀ ਬਾਦਲ ਵਿੱਚ ਬੀਤੀ ਰਾਤ ਇੱਕ ਵਿਅਕਤੀ ਵੱਲੋਂ ਅਮਨਦੀਪ ਸਿੰਘ ਦਾ ਤੇਜ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਪਿੰਡ ਰੋਡੇ ਦੇ ਬਾਦਲ ਪੱਤੀ ਵਿੱਚ ਇੱਕ ਵਿਅਕਤੀ ਨੇ ਅਮਨਦੀਪ ਸਿੰਘ ਭੋਲਾ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਰੋਡੇ ਉਮਰ ਕਰੀਬ 56 ਸਾਲ ਦਾ ਇੱਕ ਵਿਅਕਤੀ ਨੇ ਕਿਸੇ ਤੇਜ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਜਦੋਂ ਇਸ ਸਬੰਧੀ ਥਾਣਾ ਸਮਾਲਸਰ ਪੁਲਿਸ ਨੂੰ ਪਤਾ ਲੱਗਾ ਤਾਂ ਇੰਸਪੈਕਟਰ ਜਨਕ ਰਾਜ ਨੇ ਆਪਣੀ ਪੁਲਿਸ ਪਾਰਟੀ ਨਾਲ ਤੁਰੰਤ ਮੌਕੇ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਤਲ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।