ਬਾਘਾਪੁਰਾਣਾ 12 ਅਗਸਤ -ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਦੇ ਪ੍ਰਾਇਮਰੀ ਐਜੂਕੇਸ਼ਨ ਬਲਾਕ ਦੇ ਦਫ਼ਤਰ ਵਿੱਚ ਅਫਸਰ ਦੀ ਕਿਸੇ ਔਰਤ ਨਾਲ ਠੁਮਕੇ ਲਗਾਉਂਦੇ ਦੀ ਵੀਡੀਓ ਵਾਇਰਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਬਾਘਾਪੁਰਾਣਾ ਵਿੱਚ ਬਣੇ ਪ੍ਰਾਇਮਰੀ ਬਲਾਕ ਐਜੂਕੇਸ਼ਨ ਦਫ਼ਤਰ ਦੀ ਹੈ। ਜਿੱਥੇ ਬਲਾਕ ਅਫਸਰ ਆਪਣੇ ਦਫ਼ਤਰ ਵਿੱਚ ਆਪਣੀ ਘਰ ਵਾਲੀ ਨਾਲ ਠੁਮਕੇ ਲਗਾ ਰਿਹਾ ਹੈ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਚਲ ਰਹੀ ਹੈ। ਆਮ ਲੋਕ ਇਸ ਵੀਡੀਓ ਨੂੰ ਲੈਕੇ ਸਰਕਾਰ ਤੇ ਉਂਗਲ ਚੱਕ ਰਹੇ ਹੈ ਕਿ ਇਸ ਅਫਸਰ ਵੱਲੋਂ ਕੀਤੀ ਸ਼ਰਮਨਾਕ ਹਰਕਤ ਦਾ ਹੋਰ ਕਰਮਚਾਰੀਆਂ ਉੱਤੇ ਕੀ ਅਸਰ ਪਵੇਗਾ। ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ, ਇਸਤਰਾਂ ਦੇ ਅਫਸਰਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਠੁਮਕੇ ਲਗਾਉਣ ਵਾਲੇ ਅਫਸਰ ਨੂੰ ਪੱਕੇ ਤੌਰ ਤੇ ਘਰ ਭੇਜ ਦੇਣਾ ਚਾਹੀਦਾ ਹੈ। ਇਸ ਸਬੰਧੀ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਅਤੇ ਐਜੂਕੇਸ਼ਨ ਡਿਪਾਰਟਮੈਂਟ ਕੀ ਐਕਸ਼ਨ ਲਵੇਗਾ ਉਹ ਸਮੇਂ ਦੀ ਗੱਲ ਹੈ।