ਬਾਘਾਪੁਰਾਣਾ ਥਾਣੇ ਅਧੀਨ ਆਉਂਦੇ ਪਿੰਡ ਗਿੱਲ ਨਾਲ ਲੰਘਦੀ ਨਹਿਰ ਵਿੱਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਤੋਂ ਬਾਘਾਪੁਰਾਣਾ ਸਾਈਡ ਆ ਰਹੀ ਤੇਜ ਰਫਤਾਰ ਕਾਰ ਵਾਲੇ ਵੱਲੋਂ ਕਿਸੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਸਮੇਂ ਕਾਰ ਨਹਿਰ ਵਿੱਚ ਡਿੱਗ ਪਈ। ਮੌਕੇ ਤੇ ਨੇੜੇ ਖੜ੍ਹੇ ਲੋਕਾਂ ਵੱਲੋਂ ਕਾਰ ਵਿੱਚ ਸਵਾਰਾਂ ਨੂੰ ਬਚਾਇਆ ਗਿਆ। ਇਸ ਸਬੰਧੀ ਚਸ਼ਮਦੀਦ ਨੇ ਦੱਸਿਆ ਕਿ ਮੋਗਾ ਸਾਈਡ ਤੋਂ ਆ ਰਹੀ ਕਾਰ ਨਹਿਰ ਵਿੱਚ ਤਿੰਨ ਲੋਟਣੀਆਂ ਖਾਂਦੀ ਡਿੱਗ ਪਈ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚੇ ਕਾਰ ਚਾਲਕ ਤੇ ਉਸ ਨਾਲ ਬੈਠੀ ਮਾਤਾ ਨੂੰ ਬਚਾ ਲਿਆ ਗਿਆ ਹੈ। ਜੋ ਕਿ ਇਸ ਟਾਈਮ ਖਤਰੇ ਤੋਂ ਬਾਹਰ ਹੈ।