ਪੰਜਾਬ ਵਿੱਚ ਕੰਮ ਕਰ ਰਹੇ,ਦੋ ਆਈ ਏ ਐਸ ਅਫਸਰਾਂ ਦੇ ਰਾਜਪਾਲ ਪੰਜਾਬ ਵੱਲੋ ਤਬਾਦਲੇ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ ਕੀਤੇ ਹੁਕਮਾਂ ਮੁਤਾਬਕ,ਆਈ.ਏ.ਐਸ,ਅਫਸਰ ਸ੍ਰੀ ਸੰਦੀਪ ਹੰਸ ਨੂੰ ਵਿਸ਼ੇਸ਼ ਸਕੱਤਰ ਫੂਡ ਪ੍ਰੋਸੈਸਿੰਗ ਵਿਭਾਗ ਅਤੇ ਵਾਧੂ ਚਾਰਜ ਮਿਸ਼ਨ ਡਾਇਰੈਕਟਰ ਫੂਡ ਪ੍ਰੋਸੈਸਿੰਗ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਈ.ਏ.ਐੱਸ. ਸੰਦੀਪ ਹੰਸ, ਆਈ.ਏ.ਐੱਸ. ਜਸਪ੍ਰੀਤ ਸਿੰਘ ਦੀ ਥਾਂ ਲੈਣਗੇ।
ਆਈ.ਏ.ਐੱਸ. ਜਸਪ੍ਰੀਤ ਸਿੰਘ ਦੀ ਤੈਨਾਤੀ ਬਤੌਰ ਮੈਨੇਜਿੰਗ ਡਾਇਰੈਕਟਰ, ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਿਮਟਿਡ ਕਰਨ ਲਈ ਉਸਦੀਆਂ ਸੇਵਾਵਾਂ ਉਦਯੋਗ ਤੇ ਵਣਜ ਵਿਭਾਗ ਦੇ ਸਪੁਰਦ ਕੀਤੀਆਂ ਜਾਂਦੀਆਂ ਹਨ ਅਤੇ ਵਾਧੂ ਚਾਰਜ ਵਧੀਕ ਮੁੱਖ ਕਾਰਜਕਾਰੀ ਅਫਸਰ, ਪੰਜਾਬ ਪੂੰਜੀ ਪ੍ਰੋਤਸਾਹਨ ਬਿਓਰੋ ਲਗਯਾਇਆ ਗਿਆ ਹੈ। ਇਹ ਜ਼ਿੰਮੇਵਾਰੀ ਪਹਿਲਾਂ ਸੰਦੀਪ ਹੰਸ ਆਈ.ਏ.ਐਸ. ਕੋਲ ਸੀ।
