ਫਰੀਦਕੋਟ ਦੇ ਸੁਖਣ ਵਾਲਾ ਪਿੰਡ ਵਿੱਚ ਬੀਤੇ ਦਿਨੀਂ ਗੁਰਵਿੰਦਰ ਸਿੰਘ ਦਾ ਉਸ ਦੀ ਪਤਨੀ ਰੁਪਿੰਦਰ ਕੌਰ ਨੇ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਰੁਪਿੰਦਰ ਕੌਰ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਵੱਲੋਂ ਕਾਰਵਾਈ ਨੂੰ ਅੱਗੇ ਤੁਰਦਿਆਂ ਰੁਪਿੰਦਰ ਕੌਰ ਦੀ ਸਹੇਲੀ ਵੀਰਇੰਦਰ ਕੌਰ ਨੂੰ ਵੀ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਇੰਦਰ ਕੌਰ ਨੂੰ ਰੁਪਿੰਦਰ ਨੇ ਕਤਲ ਦੀ ਪੂਰੀ ਕਹਾਣੀ ਦੱਸੀ ਸੀ। ਕਤਲ ਤੋਂ ਪਹਿਲਾਂ ਵੀ ਰੁਪਿੰਦਰ ਨੇ ਵੀਰਇੰਦਰ ਕੌਰ ਨੂੰ ਦੱਸਿਆ ਸੀ। ਪੁਲਿਸ ਨੇ ਵੀਰ ਇੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਰੁਪਿੰਦਰ ਅਤੇ ਵੀਰ ਇੰਦਰ ਦੋਨੇ ਪੱਕੀਆਂ ਸਹੇਲੀਆਂ ਹਨ।
PUNJAB




INDIA








WORLD










