ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਮਲਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਫੋਨ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਮਲਜੀਤ ਨੇ ਦੱਸਿਆ ਕਿ ਉਸ ਨੂੰ 23 ਦਸੰਬਰ ਦੀ ਦੁਪਹਿਰ ਵੇਲੇ ਪਾਕਿਸਤਾਨੀ ਨੰਬਰ ਤੋਂ ਕਾਲ ਆਈ ਸੀ,ਜਿਸ ਦੌਰਾਨ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਸ਼ਹਿਜ਼ਾਦ ਭੱਟੀ ਦੱਸਿਆ ਤੇ ਕਿਹਾ ਤੇਰੀਆਂ ਰਾਜਨੀਤਕ ਗਤੀਵਿਧੀਆਂ, ਉਸਦੇ ਰਾਜਨੀਤਕ ਸਾਥੀਆਂ ਦੇ ਹਿੱਤ ਵਿੱਚ ਨਹੀਂ ਹਨ। ਇਸ ਲਈ ਆਵਦੀਆਂ ਰਾਜਨੀਤਕ ਗਤੀਵਿਧੀਆਂ ਬੰਦ ਕਰ। ਕਮਲਜੀਤ ਮੁਤਾਬਕ ਕਾਲ ਦੌਰਾਨ ਉਸ ਨੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਮਲਜੀਤ ਸਿੰਘ ਬਰਾੜ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਤੋਂ ਬਾਹਰ ਚੱਲ ਰਹੇ ਹਨ। 24 ਵਿੱਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਖਿਲਾਫ ਲੁਧਿਆਣਾ ਤੋਂ ਚੋਣ ਲੜੀ ਸੀ। ਕਮਲਜੀਤ ਬਰਾੜ ਲਗਾਤਾਰ ਮੋਗਾ ਜ਼ਿਲ੍ਹੇ ਅੰਦਰ ਅਜ਼ਾਦ ਤੌਰ ਤੇ ਪੰਥਕ ਜਾਜਬਾ ਲੈ ਕੇ ਚਲਦੇ ਹਨ,ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣਾ ਆਈਡਲ ਮੰਨਦੇ ਹਨ।
PUNJAB




INDIA








WORLD










