ਪੰਜਾਬ ਵਿੱਚ ਅੱਜ ਕਈ ਕੋਰਟ ਕੰਪਲੈਕਸਾਂ ਨੂੰ ਧਮਕੀ ਭਰੀਆਂ ਈਮੇਲ ਆਉਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਅਤੇ ਮੋਗਾ ਵਿੱਚ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਆਇਆਂ ਈਮੇਲਾ ਤੋਂ ਬਾਅਦ ਪ੍ਰਸ਼ਾਸਨ ਨੇ ਚੌਕਸੀ ਦਿਖਾਉਂਦਿਆਂ ਅਦਾਲਤਾਂ ਨੂੰ ਖਾਲੀ ਕਰਵਾਇਆ ਤੇ ਗੇਟ ਬੰਦ ਕਰਵਾ ਦਿੱਤੇ ਗਏ, ਤੇ ਤਲਾਸ਼ੀ ਕੀਤੀ ਗਈ। ਮੋਗਾ ਦੇ ਨਾਲ ਨਾਲ ਬਾਘਾਪੁਰਾਣਾ ਕੋਰਟ ਵਿੱਚ ਵੀ ਡੀਐਸਪੀ ਦਲਬੀਰ ਸਿੰਘ ਅਤੇ ਇੰਸਪੈਕਟਰ ਜਤਿੰਦਰ ਸਿੰਘ ਨੇ ਆਪਣੇ ਪੁਲਿਸ ਕਰਮਚਾਰੀਆਂ ਨੂੰ ਨਾਲ ਲੈਕੇ ਵੱਡੇ ਪੱਧਰ ਤੇ ਤਲਾਸ਼ੀ ਕੀਤੀ ਗਈ ਤੇ ਆਮ ਲੋਕਾਂ ਨੂੰ ਅਤੇ ਵਕੀਲਾਂ ਨੂੰ ਕੋਰਟ ਕੰਪਲੈਕਸ ਤੋਂ ਬਾਹਰ ਕੱਢਿਆ ਗਿਆ, ਬਰੀਕੀ ਨਾਲ ਚੈਕਿੰਗ ਕੀਤੀ ਗਈ। ਦੂਜੇ ਪਾਸੇ ਨਿਹਾਲ ਸਿੰਘ ਵਾਲਾ ਵਿਖੇ ਵੀ ਧਮਕੀ ਆਉਣ ਕਰਕੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਤੇ ਪੂਰੀ ਇਮਾਰਤਾਂ ਦੀ ਚੈਕਿੰਗ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਅਦਾਲਤ ਦੀ ਬਰੀਕੀ ਚੈਕਿੰਗ ਕਰਨ ਡਾਗ ਸਕੂਐਡ ਵੀ ਲਗਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਧਾਰਮਿਕ ਸਥਾਨਾਂ ਤੋਂ ਇਲਾਵਾ ਹੋਰ ਅਦਾਲਤਾਂ ਅਤੇ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ ਪਰ ਜਾਂਚ ਦੌਰਾਨ ਕੁਝ ਵੀ ਸਾਹਮਣੇ ਨਹੀਂ ਆ ਸਕਿਆ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।
PUNJAB




INDIA








WORLD










