ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਸ਼ਹਿਰ ਦੇ ਕੋਟਕਪੂਰਾ ਰੋਡ, ਨੇੜੇ ਨਵੀਂ ਦਾਣਾ ਮੰਡੀ ਦੇ ਗੇਟ ਕੋਲ ਦੋ ਗਰੁੱਪਾਂ ਵਿੱਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋ ਗੱਡੀਆਂ ਤੇ ਆਏ ਨੌਜਵਾਨਾਂ ਨੇ ਦੂਜੇ ਨੌਜਵਾਨ ਤੇ ਤਿੱਖੇ ਹਥਿਆਰ ਨਾਲ ਹਮਲਾ ਕਰ ਦਿੱਤਾ,ਜਿਸ ਦੌਰਾਨ ਉਹ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਮੋਗਾ ਹਸਪਤਾਲ ਵਿੱਚ ਚੱਕ ਲੈ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਉਸ ਮੌਕੇ ਲੜਾਈ ਦੌਰਾਨ ਲੜਕੇ ਨਾਲ ਆਈ ਲੜਕੀ ਵੱਲੋਂ ਆਪਣੇ ਮੋਬਾਈਲ ਤੇ ਵੀਡੀਓ ਵੀ ਬਣਾਈ ਗਈ ਹੈ।
ਜਦੋਂ ਇਸ ਸਬੰਧੀ ਥਾਣਾ ਬਾਘਾਪੁਰਾਣਾ ਦੇ ਇੰਸਪੈਕਟਰ ਜਤਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ, ਕਿ ਉਨ੍ਹਾਂ ਨੂੰ ਲੜਾਈ ਸਬੰਧੀ ਫੋਨ ਆਇਆ ਤਾਂ ਉਹ ਤੁਰੰਤ ਉਸ ਜਗ੍ਹਾ ਤੇ ਪਹੁੰਚੇ ਅਤੇ ਲੜਾਈ ਨੂੰ ਲੈਕੇ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਾਂ । ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
PUNJAB




INDIA








WORLD










