ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਕੋਟਕਪੂਰਾ ਦੇ ਰਹਿਣ ਵਾਲੇ ਸੰਘਾ ਪਰਿਵਾਰ ਦੇ ਇਕਲੌਤੇ ਨੌਜਵਾਨ ਲੜਕੇ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮਹਿੰਦਰ ਸਿੰਘ ਸੰਘਾ ਦਾ ਇਕਲੌਤਾ ਪੁੱਤਰ ਗੁਰਜੰਟ ਸਿੰਘ,ਰੋਜੀ ਰੋਟੀ ਕਮਾਉਣ ਲਈ ਪੰਜ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਜਿਸ ਨਾਲ ਭਾਣਾ ਵਰਤ ਗਿਆ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਸਿਡਨੀ ਤੋਂ ਬ੍ਰਿਸਬੇਨ ਨੂੰ ਜਾਂਦਿਆਂ ਰਾਤ ਕਰੀਬ 12 ਵਜੇ ਰਸਤੇ ਵਿੱਚ ਟਰਾਲਾ ਹਾਦਸਾ ਗ੍ਰਸਤ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦੌਰਾਨ ਟਰਾਲਾ ਵੀ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ। ਗੁਰਜੰਟ ਸਿੰਘ ਜੰਟਾ (32) ਕੁਝ ਸਾਲ ਪਹਿਲਾਂ ਵਿਦੇਸ਼ ਰਹਿੰਦੀਆਂ ਆਪਣੀਆਂ ਭੈਣਾਂ ਕੋਲ ਗਿਆ ਸੀ।
PUNJAB




INDIA








WORLD










