ਪੰਜਾਬ ਦੇ ਮਲੋਟ ਵਿੱਚ ਬੀਤੇ ਦਿਨ ਵਰਡ ਨੰਬਰ 10 ਵਿਖੇ ਸੁਖਮਨੀ ਸਾਹਿਬ ਦੇ ਗੁੱਟਕਾ ਸਾਹਿਬ ਦੀ ਬੇਅਬਦੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਲੋਟ ਦੇ ਵਾਰਡ ਨੰਬਰ 10 ਵਿਖੇ ਬੀਤੇ ਕੱਲ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪਾਟੇ ਹੋਏ ਪੱਤਰੇ ਗਲੀ ਵਿੱਚੋਂ ਮਿਲਣ ਨਾਲ ਸਨਸਨੀ ਫੈਲ ਗਈ। ਸਿੱਖ ਸੰਗਤਾਂ ਨੇ ਇਹਨਾਂ ਪੱਤਰਿਆਂ ਨੂੰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਸੰਭਾਲ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰਾਤ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੁਰਦੁਆਰਾ ਸਾਹਿਬ ਵਿਖੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਅਤੇ ਛੇਤੀ ਹੀ ਦੋਸ਼ੀਆਂ ਦੀ ਪੜਤਾਲ ਕਰਨ ਦਾ ਉਹਨਾਂ ਵਿਸ਼ਵਾਸ਼ ਦਵਾਇਆ ਹੈ।ਉਧਰ ਦੂਜੇ ਪਾਸੇ ਸਿੱਖ ਸੰਗਤਾਂ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੇਹੱਦ ਮੰਦਭਾਗੀ ਘਟਨਾ ਹੈ। ਜੇਕਰ ਪੁਲਿਸ ਨੇ ਇਸ ਬਹੁਤ ਹੀ ਨਿੰਦਣਯੋਗ ਘਟਨਾ ਪ੍ਰਤੀ ਸੰਵੇਦਨ ਨਾਲ ਕੰਮ ਨਾ ਕੀਤਾ ਅਤੇ ਕੋਈ ਸਾਰਥਕ ਨਤੀਜੇ ਤੇ ਨਾ ਪੁੱਜਿਆ ਗਿਆ ਤਾਂ ਸਿੱਖ ਸੰਗਤਾਂ ਮੁੜ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਸੰਗਤਾਂ ਦਾ ਹੁਕਮ ਹੋਵੇਗਾ ਉਸੇ ਤਰ੍ਹਾਂ ਕੀਤਾ ਜਾਵੇਗਾ।
PUNJAB




INDIA








WORLD










