ਸ਼੍ਰੋਮਣੀ ਅਕਾਲੀ ਦਲ ਵਿੱਚ ਘਮਸਾਨ ਪੈਣਾ ਸ਼ੁਰੂ ਹੋ ਗਿਆ ਹੈ ਇਸ ਵਾਰ ਘਮਸਾਨ ਦਾ ਮੁੱਖ ਕਾਰਨ ਜ਼ੀਰਾ ਸੀਟ ਹੋ ਸਕਦੀ ਹੈ ਕਿਉਕਿ ਟਕਸਾਲੀ ਹਰੀ ਸਿੰਘ ਜ਼ੀਰਾ ਦੇ ਪਰਿਵਾਰ ਨੂੰ ਅਣਗਾਹੁਲਿਆ ਕਰ ਜਨਮੇਜਾ ਸਿੰਘ ਸੇਖੋਂ ਨੂੰ ਜ਼ੀਰਾ ਦੀ ਸੀਟ ਤੋਂ ਐਲਾਨ ਦਿੱਤਾ ਗਿਆ ਹੈ।
ਦੱਸ ਦਈਏ ਪੰਜਾਬ ਵਿਚ ਚੋਣਾਂ ਭਾਵੇਂ 2022 ਵਿੱਚ ਹੋਣੀਆਂ ਹਨ ਪਰ ਅਕਾਲੀ ਦਲ ਵੱਲੋਂ ਹੁਣ ਤੋਂ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ ਡੇਰਾਬਸੀ ਤੋਂ ਐਨ ਕੇ ਸ਼ਰਮਾ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਅਟਾਰੀ ਹਲਕੇ ਤੋਂ ਗੁਲਜਾਰ ਰਣੀਕੇ, ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ।
ਜਿਕਰਯੋਗ ਇਹ ਵੀ ਹੈ ਕਿ ਜੀਰਾ ਤੋਂ ਟਕਸਾਲੀ ਹਰੀ ਸਿੰਘ ਜੀਰਾ ਦੇ ਸਪੁੱਤਰ ਅਵਤਾਰ ਸਿੰਘ ਜੀਰਾ ਵੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ੍ਹਨ ਲਈ ਮੈਦਾਨ ਵਿੱਚ ਸਨ ਪਰ ਇਸਦੇ ਬਾਵਜੂਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਕਰ ਕਿਤੇ ਨਾ ਕਿਤੇ ਜੀਰਾ ਪਰਿਵਾਰ ਨੂ ਨਮੋਸ਼ੀ ਦੇ ਆਲਮ ਵਲ ਧੱਕ ਦਿੱਤਾ ਹੈ।