ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਸ ਵਿੱਚ ਮਿਲੇ ਹੋਏ ਹਨ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰੈੱਸ ਮੀਟਿੰਗ ਦੌਰਾਨ ਕੀਤਾ ਮਾਨ ਨੇ ਕਿਹਾ ਹੈ ਕਿ ਜੋ ਬਰਗਾੜੀ ਮਾਮਲੇ ਵਿਚ ਆਇਆ ਹਾਈ ਕੋਰਟ ਦਾ ਫ਼ੈਸਲਾ ਆਇਆ ਹੈ। ਉਸ ਤੋਂ ਇਹ ਸਬੂਤ ਮਿਲਦੇ ਹੈ ਕੇ ਦੋਨੋਂ ਮਿਲੇ ਹੋਏ ਹੈ ਕਿਉਂਕਿ ਪੰਜਾਬ ਸਰਕਾਰ ਦੇ ਵਕੀਲ ਅਤੁਲ ਨੰਦਾ ਨੇ ਸਹੀ ਤਰੀਕੇ ਦੇ ਨਾਲ ਕੇਸ ਦੀ ਪੈਰਵਾਈ ਨਹੀਂ ਕੀਤੀ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਅਤੁਲ ਨੰਦਾ ਨੂੰ ਕੇਸ ਹਾਰਨ ਵਾਸਤੇ ਹੀ ਰੱਖਿਆ ਹੋਇਆ ਹੈ ਜਦ ਕਿ ਕੁੰਵਰ ਵਿਜੇ ਪ੍ਰਤਾਪ ਵਰਗੇ ਇਮਾਨਦਾਰ ਅਫ਼ਸਰ ਕੋਰਟ ਵੱਲੋਂ ਹਟਾਇਆ ਜਾਣਾ ਇਸ ਦਾ ਸਬੂਤ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਬਰਗਾੜੀ ਜਾਂ ਦੂਜੇ ਮਾਮਲਿਆਂ ਦਾ ਸੱਚ ਸਾਹਮਣੇ ਆ ਸਕੇ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਸਾਰ ਉਸ ਹਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿਵਾਈ ਜਾਵੇਗੀ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀ ਹੈ, ਫਿਰ ਚਾਹੇ ਉਹ ਸੁਖਬੀਰ ਬਾਦਲ ਹੀ ਕਿਉਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਸਾਰੇ ਕੇਸ ਵਾਪਸ ਲੈ ਲਏ ਸੀ। ਉਨ੍ਹਾਂ ਵਿਚੋਂ ਕੈਪਟਨ ਨੂੰ ਬਚਾਇਆ ਸੀ, ਹੁਣ ਉਹੀ ਕੰਮ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਦਾ ਫ਼ਾਇਦਾ ਕਰਨ ਲਈ ਕਰ ਰਹੇ ਹਨ। ਇਹ ਦੋਵੇਂ ਆਪਸ ਵਿੱਚ ਮਿਲੇ ਹੋਏ ਹਨ ਅਤੇ ਇਸ ਦਾ ਖਮਿਆਜ਼ਾ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।