ਫ਼ਿਰੋਜ਼ਪੁਰ: -ਪੰਜਾਬ ਦੇ ਫ਼ਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਨੇ ਆਰਐਸਐਸ ਪ੍ਰਚਾਰਕ ਦੇ ਮੁਖੀ ਰਾਮ ਗੋਪਾਲ ਦੀ ਗੱਡੀ ਉੱਤੇ ਇੱਕ ਡੰਡਿਆਂ ਨਾਲ ਹਮਲਾ ਕਰ ਕੇ ਸ਼ੀਸ਼ਾ ਭੰਨ ਦਿੱਤੇ।
ਪੁਲਿਸ ਨੇ ਜਾਂਚ ਦੇ ਅਧਾਰ ‘ਤੇ ਪੰਜ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਹਾਲੇ ਤੱਕ ਪੰਜਾਂ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਪੁਲਿਸ ਉਨ੍ਹਾਂ ਤੱਕ ਪਹੁੰਚਣ ਵਿੱਚ ਸਫਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਲੋਕ ਇੱਕ ਕਿਸਾਨ ਸੰਗਠਨ ਨਾਲ ਸਬੰਧਤ ਹਨ। ਪੁਲਿਸ ਕਿਸਾਨ ਸੰਗਠਨ ਨੂੰ ਲੱਭਣ ਵਿਚ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਆਰਐਸਐਸ ਪ੍ਰਚਾਰਕ ਬੀਐਮਡਬਲਯੂ ਕਾਰ ਤੋਂ ਪਿੰਡ ਨਿਹਾਲਾ ਲਵੇਰਾ ਵਿਖੇ ਦਰਸ਼ਨ ਸਿੰਘ ਦੇ ਘਰ ਜਾ ਰਹੇ ਸਨ। ਇਸ ਦੌਰਾਨ ਤਕਰੀਬਨ 200 ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ। ਇਸ ਦੌਰਾਨ ਪੁਲਿਸ ਉਨ੍ਹਾਂ ਨੂੰ ਬਾਹਰ ਲੈ ਗਈ। ਮਾਮਲਾ ਇਥੇ ਹੀ ਖਤਮ ਨਹੀਂ ਹੋਇਆ, ਜਦੋਂ ਉਨ੍ਹਾਂ ਦੀ ਕਾਰ ਸਣੇ ਇਕ ਹੋਰ ਕਾਰ ਦੇਰ ਰਾਤ ਪਿੰਡ ਬੱਗੇ ਵਾਲਾ ਕੋਲ ਪਹੁੰਚੀ ਤਾਂ ਸਵਿਫਟ ਕਾਰ ਵਿਚ ਸਵਾਰ ਕੁਝ ਵਿਅਕਤੀਆਂ ਨੇ ਦੋਵਾਂ ਕਾਰਾਂ ਨੂੰ ਰੋਕ ਲਿਆ ਅਤੇ ਡੰਡਿਆਂ ਨਾਲ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਆਰਐਸਐਸ ਮੁਖੀ ਨੇ ਬਹੁਤ ਮੁਸ਼ਕਲ ਨਾਲ ਪਿੱਛਾ ਛੁਡਾਇਆ। ਏਐਸਆਈ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਗੌਰਤਲਬ ਹੈ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਅਤੇ ਆਰਐਸਐਸ ਆਗੂ ਕਿਸਾਨ ਜੱਥੇਬੰਦੀਆਂ ਦੇ ਨਿਸ਼ਾਨੇ ‘ਤੇ ਹਨ। ਜੇ ਕਿਸਾਨ ਜੱਥੇਬੰਦੀਆਂ ਦੇ ਵਰਕਰਾਂ ਨੂੰ ਦੋਵਾਂ ਸੰਸਥਾਵਾਂ ਦੇ ਕਿਸੇ ਪ੍ਰੋਗਰਾਮ ਦਾ ਪਤਾ ਚਲਦਾ ਹੈ ਕੇ ਤਾਂ ਉਹ ਉਥੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਜਦੋਂ ਤੱਕ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਹ ਆਰ ਐਸ ਐਸ ਅਤੇ ਭਾਜਪਾ ਨੇਤਾਵਾਂ ਦਾ ਵਿਰੋਧ ਕਰਦੇ ਰਹਿਣਗੇ।