ਚੰਡੀਗੜ੍ਹ: ਲਗਾਤਾਰ ਵਧਦੇ ਹੋਏ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਵਿਚ ਵੀਕਲੀ ਲੌਕਡਾਊਨ ਲੱਗਾ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਹੁਣ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਰਹੇਗਾ ਪਰ ਜ਼ਰੂਰੀ ਸੇਵਾਵਾਂ ਵਿੱਚ ਛੋਟ ਮਿਲਦੀ ਰਹੇਗੀ। ਇਹ ਫੈਸਲਾ ਚੰਡੀਗੜ੍ਹ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਅੱਜ ਕੋਰੋਨਾ ਉੱਤੇ ਹੋਈ ਵਾਰ ਰੂਮ ਮੀਟਿੰਗ ਦੇ ਬਾਅਦ ਲਿਆ ਪ੍ਰਸ਼ਾਸਕ ਦੇ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਵੀਕਐਂਡ ਉਤੇ ਲੋਕ ਸਰਵਜਨਿਕ ਥਾਵਾਂ ਉੱਤੇ ਕਿਸੇ ਤਰ੍ਹਾਂ ਦੇ ਕੋਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਨਹੀਂ ਜਾ ਸਕਦੇ।
ਇਹ ਸਭ ਰਹੇਗਾ ਬੰਦ
ਦੱਸ ਦੇਈਏ ਕਿ ਸ਼ਹਿਰ ਦੇ ਵਿੱਚ ਰੌਕ ਗਾਰਡਨ ਅਤੇ ਸੁਖਨਾ ਲੇਕ ਨੂੰ ਵੀ ਬੰਦ ਕਰਨ ਦੇ ਆਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਹੁਣ ਸਰਵਜਨਿਕ ਪ੍ਰੋਗਰਾਮ ਕਰਨ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ
ਨਮੂਨਿਆਂ ਵਿੱਚ ਮਿਲਿਆ ਸੀ UK ਸਟ੍ਰੇਨ
ਪਿਛਲੇ 24 ਘੰਟਿਆ ਦੌਰਾਨ 2 ਲੱਖ ਦੇ ਲਗਭਗ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਇਸ ਦੌਰਾਨ ਚੰਡੀਗੜ੍ਹ ਸਥਿਤ ਪੀਜੀਆਈ ਦੁਆਰਾ ਭੇਜੇ ਗਏ ਨਮੂਨਿਆਂ ਵਿੱਚੋਂ 70% ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਾਇਆ ਹੈ ਹੈ.
ਪੀਜੀਆਈ ਨੇ 60 ਨਮੂਨੇ ਦਿੱਲੀ ਭੇਜੇ
ਮਾਰਚ ਵਿੱਚ ਪੀਜੀਆਈ ਵੱਲੋਂ 60 ਨਮੂਨੇ ਦਿੱਲੀ ਵਿੱਚ ਨੈਸ਼ਨਲ ਸੈਂਟਰ ਫੌਰ ਰੋਗ ਕੰਟਰੋਲ (ਐਨਸੀਡੀਸੀ) ਲੈਬ ਵਿੱਚ ਭੇਜੇ ਗਏ ਸਨ, ਜਿਸ ਦੀ ਰਿਪੋਰਟ ਹੁਣ ਆ ਗਈ ਹੈ। ਇਨ੍ਹਾਂ ਨਮੂਨਿਆਂ ਵਿਚ ਜ਼ਿਆਦਾਤਰ ਨਮੂਨੇ ਚੰਡੀਗੜ੍ਹ ਵਿੱਚ ਰਹਿੰਦੇ ਲੋਕਾਂ ਦੇ ਸਨ।
ਜ਼ਿਕਰਯੋਗ ਹੈ ਕਿ ਭੇਜੇ ਗਏ 20 ਫ਼ੀਸਦ ਨਮੂਨਿਆਂ ਵਿੱਚ ਕੋਵਿਡ ਦੇ 681 ਐਚ ਮਿਊਟੈਂਟ ਦੀ ਪੁਸ਼ਟੀ ਕੀਤੀ ਗਈ ਹੈ, ਬਾਕੀ ਦੇ ਨਮੂਨੇ ਵਿੱਚ ਡਬਲ ਮਿਊਟੈਂਟ ਦੀ ਪੁਸ਼ਟੀ ਕੀਤੀ ਗਈ ਹੈ, ਕੋਰੋਨਾ ਦੀ ਦੂਜੀ ਲਹਿਰ ਵਿੱਚ ਮਾਮਲਿਆਂ ਦਾ ਤੇਜ਼ੀ ਨਾਲ ਵਾਧਾ ਨਵੀਂ ਸਟ੍ਰੇਨ ਦਾ ਕਾਰਨ ਹੋ ਸਕਦਾ ਹੈ।
ਪੀਜੀਆਈ ਦੇ ਡਾਇਰੈਕਟਰ ਵੱਲੋਂ ਲੋਕਾਂ ਨੂੰ ਅਪੀਲ
ਪ੍ਰੋਫੈਸਰ ਜਗਤ ਰਾਮ, ਡਾਇਰੈਕਟਰ, ਚੰਡੀਗੜ੍ਹ ਪੀਜੀਆਈ, ਨੇ ਕਿਹਾ ਕਿ ਨਵੀਂ ਸਟ੍ਰੇਨ ਪੁਰਾਣੀ ਸਟ੍ਰੇਨ ਨਾਲੋਂ ਵਧੇਰੇ ਖ਼ਤਰਨਾਕ ਹੈ ਅਤੇ ਇਹ ਤੇਜ਼ੀ ਨਾਲ ਫੈਲ ਰਹੀ ਹੈ, ਲੋਕਾਂ ਨੂੰ ਇਸ ਤੋਂ ਬਚਣ ਲਈ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ। ਹਰ ਇੱਕ ਨੂੰ ਮਾਸਕ ਪਹਿਨਣਾ ਚਾਹੀਦਾ ਹੈ, ਹਮੇਸ਼ਾ ਸਮਾਜਿਕ ਦੂਰੀਆਂ ਦੀ ਪਾਲਣਾ ਕਰੋ, ਵਾਰ-ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਨਾਲ ਹੀ ਸੈਨੀਟਾਇਜਰ ਦੀ ਵਰਤੋਂ ਕਰੋਂ, ਭੀੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਪਰਹੇਜ਼ ਕਰੋ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਟੀਕਾ ਵੀ ਲਗਵਾਉਣਾ ਚਾਹੀਦਾ ਹੈ। ਸਿਰਫ ਟੀਕੇ ਲਗਾਉਣ ਨਾਲ ਅਸੀਂ ਕੋਰੋਨਾ ਚੇਨ ਤੋੜ ਸਕਦੇ ਹਾਂ ਅਤੇ ਇਸ ਬਿਮਾਰੀ ਤੋਂ ਬਚ ਸਕਦੇ ਹਾਂ।