ਫਰੀਦਕੋਟ :- ਜਿਲ੍ਹਾ ਫਰੀਦਕੋਟ ਦੇ ਕਸਬਾ ਗੋਲੇਵਾਲਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇੱਕ ਲਾਸ਼ ਲੱਟਕ ਦੀ ਦੇਖੀ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਟੀਮ ਨੇ ਮੋਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਾਬਜੇ ਵਿੱਚ ਲਿਆ ਤੇ ਸਨਾਖਤ ਕਰਨ ਤੇ ਪਤਾ ਲੱਗ ਇਹ ਟਰੈਫਿਕ ਪੁਲਿਸ ਕਰਮੀ ਹੈ ਤੇ ਇਸ ਦਾ ਨਾਮ ਸਤਿਨਾਮ ਸਿੰਘ ਹੈ ਤੇ ਡਿਊਟੀ ਕਸਬਾ ਸਾਦਿਕ ਵਿੱਚ ਬਤੌਰ ਟਰੈਫਿਕ ਪੁਲਿਸ ਵਿੱਚ ਤੈਨਾਤ ਸੀ । ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੂੰ ਸ਼ੱੱਕ ਹੈ ਕਿਸੇ ਨੇ ਕਤਲ ਕੀਤਾ ਹੋ ਸਕਦਾ ਪਰ ਇਹ ਇੱਕ ਜਾਂਚ ਦਾ ਵਿਸ਼ਾ ਹੈ