ਥਾਣਾ ਬੱਧਨੀ ਕਲਾਂ
ਮੁਦਈ ਬਲਵੀਰ ਸਿੰਘ ਉਰਫ ਧੀਰਾ ਉਮਰ 32 ਸਾਲ ਪੁੱਤਰ ਸੇਵਕ ਸਿੰਘ ਵਾਸੀ ਰਾਊਕੇ ਕਲਾਂ ਨੇ ਦਰਜ ਰਜਿਸਟਰ ਕਰਾਇਆ ਦੋਸ਼ੀ ਸੇਵਕ ਸਿੰਘ ਉਸਦੇ ਘਰ ਆਉਦਾ ਜਾਦਾ ਸੀ ਜਿਸ ਕਰਕੇ ਦੋਸ਼ੀ ਸੇਵਕ ਸਿੰਘ ਨੇ ਉਸਦੀ ਪਤਨੀ ਕਰਮਜੀਤ ਕੌਰ ਉਮਰ 30 ਨਾਲ ਨਜਾਇਜ ਸਬੰਧ ਬਣਾ ਲਈ ਸਨ ਮਿਤੀ 21-04-2021 ਨੂੰ ਉਸਦੀ ਪਤਨੀ ਆਪਣੇ ਲੜਕੇ ਗੁਰਪ੍ਰੀਤ ਸਿੰਘ ਉਮਰ 10 ਸਾਲ ਨੂੰ ਦਵਾਈ ਲੈਣ ਦੇ ਬਹਾਨੇ ਨਾਲ ਲੈ ਕੇ ਚਲੀ ਗਈ। ਉਸਦੇ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਕਰਮਜੀਤ ਕੌਰ ਉਸਨੂੰ ਸੇਵਕ ਸਿੰਘ ਦੀ ਮੋਟਰ ਪਰ ਲੈ ਗਈ ਅਤੇ ਉਸਨੂੰ ਪਿਛੇ ਖੜਾ ਕਰਕੇ ਮੋਟਰ ਤੇ ਬਣੀ ਕੋਠੀ ਵਿੱਚ ਵੜ ਗਈ। ਕੁਝ ਸਮੇ ਬਾਅਦ ਜਦ ਉਸਦੇ ਲੜਕੇ ਨੂੰ ਆਪਣੀ ਮਾਂ ਦੀਆਂ ਚੀਕਾਂ ਸੰੁਨੀਆਂ ਤਾਂ ਉਹ ਡਰ ਕੇ ਘਰ ਭੱਜ ਆਇਆ। ਮੁਦਈ ਵੱਲੋ ਆਪਣੀ ਪਤਨੀ ਦੀ ਤਲਾਸ਼ ਕਰਨ ਪਰ ਨਹੀ ਮਿਲੀ। ਜਿਸਦੀ ਅੱਜ ਮਿਤੀ 22-04-2021 ਨੂੰ ਨਹਿਰ ਦੀ ਪਟੜੀ ਬੱਧਨੀ ਕਲਾਂ ਵਿਖੇ ਝਾੜੀਆਂ ਵਿੱਚੋ ਲਾਸ਼ ਬ੍ਰਾਂਮਦ ਹੋਈ ਹੈ ਮੁਦਈ ਨੂੰ ਲਗਦਾ ਹੈ ਕਿ ਉਸਦੀ ਪਤਨੀ ਦੀ ਮੌਤ ਗਲਾ ਘੁੱਟਣ ਕਰਕੇ ਹੋਈ ਹੈ। ਮਾਰਟਮ ਰਿਪੋਰਟ ਆਉਣ ਹਾਲੇ ਬਾਕੀ ਹੈ।ਜਿਸਤੇ ਦੋਸ਼ੀ ਖਿਲਾਫ ਮਕੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਕਰਮਜੀਤ ਸਿੰਘ ਨੇ ਸੇਵਕ ਸਿੰਘ ਪੁੱਤਰ ਲਾਲ ਸਿੰਘ ਵਾਸੀ ਬੱਧਨੀ ਕਲਾਂ ਤੇ 42/22-04-2021 ਅ/ਧ 302 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਗਲੋਟੀ ਮੋਟਰ ਸਾਇਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰ ਸਾਇਕਲ ਸਮੇਤ ਕਾਬੂ ਆ ਸਕਦਾ ਹੈ। ਜਿਸਨੂੰ ਸ:ਥ: ਸੁਖਵਿੰਦਰ ਸਿੰਘ ਨੇ ਗ੍ਰਿਫਤਾਰ ਕਰਕੇ ਇੱਕ ਮੋਟਰ ਸਾਇਕਲ ਡੀਲਕਸ ਨੰਬਰੀ ਪੀ ਬੀ 38 ਡੀ 6031 ਚੋਰੀ ਦਾ ਬ੍ਰਾਂਮਦ ਕੀਤਾ ਅਤੇ ਦੋਸ਼ੀ ਤੇ ਮੁਕੱਦਮਾ ਨੰਬਰ 46/22-04-2021 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਸੀਰਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੰਜਗਰਾਈ ਕਲਾਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 14 ਸ਼ੀਸ਼ੀਆਂ ਨਸ਼ੀਲੀਆਂ ਮਾਰਕਾ TORVIREX ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਰਾਜ ਸਿੰਘ ਨੇ ਦੋਸ਼ੀ ਖਿਲ਼ਾਫ ਮਕੁੱਦਮਾ ਨੰਬਰ 32/22-04-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ਣ ਜਸਪ੍ਰੀਤ ਕੌਰ ਉਰਫ ਜੱਸੀ ਪਤਨੀ ਜਗਰੂਪ ਸਿੰਘ ਵਾਸੀ ਘੋਲੀਆ ਕਲਾਂ ਹਾਲ ਅਬਾਦ ਲਾਲ ਸਿੰਘ ਰੋਡ ਮੋਗਾ ਨੂੰ ਗ੍ਰਿਫਤਾਰ ਕਰਕੇ ੳਸ ਪਾਸੋਂ 48 ਬੋਤਲਾਂ ਸ਼ਰਾਬ ਮਾਰਕਾ ਹੀਰ ਸੇਲ ਫਾਰ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਬਸੰਤ ਸਿੰਘ ਨੇ ਦੋਸ਼ਣ ਖਿਲਾਫ ਮਕੁੱਦਮਾ ਨੰਬਰ 65/22-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।