ਥਾਣਾ ਬਾਘਾਪੁਰਾਣਾ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਐਸ.ਡੀ.ਐਮ ਦਫਤਰ ਬਾਘਾਪੁਰਾਣਾ ਵਿਖੇ ਬਤੌਰ ਸਟੈਨੋ ਤਾਇਨਾਤ ਹੈ ਅਤੇ ਮਿਤੀ 26-04-2021 ਨੂੰ ਮੁਦੈਲਾ ਨੇ ਆਪਣੀ ਮੈਸਟਰੋ ਨੰਬਰੀ ਪੀ.ਬੀ 29-ਐਸ-8701 ਬਿਲਡਿੰਗ ਵਿੱਚ ਖੜੀ ਕੀਤੀ ਸੀ। ਜਿਸਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਅਤੇ ਦੋਰਾਨੇ ਕਾਰਵਾਈ ਸਤਨਾਮ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਚੰਨੂਵਾਲਾ ਨੇ ਦੱਸਿਆ ਕਿ ਮਿਤੀ 26-04-2021 ਨੂੰ ਕੋਈ ਨਾਮਲੂਮ ਵਿਅਕਤੀ ਐਸ.ਡੀ.ਐਮ ਦਫਤਰ ਬਾਘਾਪੁਰਾਣਾ ਤੋਂ ਉਸਦਾ ਮੋਟਰਸਾਈਕਲ ਨੰਬਰੀ ਪੀ.ਬੀ 29-ਕਿਊ-8897 ਚੋਰੀ ਕਰਕੇ ਲੈ ਗਏ ਅਤੇ ਜਗਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਨੇ ਦੱਸਿਆਂ ਕਿ ਮਿਤੀ 23-04-2021 ਨੂੰ ਐਸ.ਡੀ.ਐਮ ਦਫਤਰ ਬਾਘਾਪੁਰਾਣਾ ਤੋਂ ਕੋਈ ਨਾਮਲੂਮ ਵਿਅਕਤੀ ਉਸਦਾ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 69-ਏ-9769 ਚੋਰੀ ਕਰਕੇ ਲੈ ਗਏ ਸਨ। ਹੋਲ: ਹਰਜੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 64/26-04-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਸ:ਥ: ਸੁਰਜੀਤ ਸਿੰਘ 30/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ਣ ਨਸ਼ੀਲੀਆਂ ਗੋਲੀਆਂ ਵੇਚਣ ਦੀ ਆਦੀ ਹੈ। ਜੋ ਅੱਜ ਵੀ ਪੁਲ ਸੂਆ ਲੋਪੋਂ ਰੋਡ, ਪਿੰਡ ਮੀਨੀਆਂ ਪਾਸ ਬੈਠੀ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਹੈ। ਜਿਸਤੇ ਅਗਲੀ ਕਾਰਵਾਈ ਲਈ ਥਾਣੇਦਾਰ ਦਿਲਬਾਗ ਸਿੰਘ 269/ਬਠਿੰਡਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 240 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਬ੍ਰਾਂਮਦ ਹੋਈਆਂ। ਥਾਣੇਦਾਰ ਦਿਲਬਾਗ ਸਿੰਘ ਨੇ ਅਮਰਜੀਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਪਿੰਡ ਲੋਹਾਰਾ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਤੇ 43/26-04-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਸ਼ੀ ਮੁ:ਨੰ:132 ਮਿਤੀ 30-08-2013 ਅ/ਧ 15(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਫਿਰਜਪੁਰ ਕੈਂਟ, ਵਿੱਚ ਦੋ ਸਾਲ ਦੀ ਕੈਦ, ਕੇਂਦਰੀ ਜੇਲ ਫਿਰੋਜਪੁਰ ਵਿਖੇ ਕੱਟ ਰਿਹਾ ਸੀ ਅਤੇ ਕੋਵਿਡ-19 ਕਰਕੇ ਮਿਤੀ 06-04-2020 ਨੂੰ ਪੇਰੋਲ ਪਰ ਰਿਹਆ ਕੀਤਾ ਗਿਆ ਸੀ। ਜਿਸਨੇ ਮਿਤੀ 29-03-2021 ਨੂੰ ਜਿਲ੍ਹਾ ਬਰਨਾਲਾ ਦੀ ਜੇਲ ਵਿੱਚ ਵਾਪਸ ਜਾਣਾ ਸੀ ਪਰ ਦੋਸ਼ੀ ਉਥੇ ਨਹੀ ਪਹੁੰਚਿਆ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਅਜੀਤ ਸਿੰਘ ਨੇ ਕੁਲਦੀਪ ਸਿੰਘ ਉਰਫ ਵਿੱਕੀ ਪੁੱਤਰ ਸੋਨਾ ਸਿੰਘ ਉਰਫ ਸੁਖਵਿੰਦਰ ਸਿੰਘ ਵਾਸੀ ਮਦਾਰਪੁਰ ਜਿਲ੍ਹਾ ਮੋਗਾ ਤੇ 19/26-04-2021 ਅ/ਧ 9 ਆਫ ਗੁੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ਣ ਸਸਤੇ ਭਾਅ ਸ਼ਰਾਬ ਠੇਕਾ ਲਿਆ ਕੇ ਅੱਗੇ ਮਹਿੰਗੇ ਭਾਅ ਵੇਚਦੀ ਹੈ। ਜੋ ਆਪਣੇ ਘਰ ਵਿੱਚ ਸ਼ਰਾਬ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਹੀ ਹੈ। ਜਿਸਤੇ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਮੋਟਾ ਸੰਤਰਾ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਹਰਜਿੰਦਰ ਸਿੰਘ ਨੇ ਆਸ਼ਾ ਪਤਨੀ ਧੰਨਾ ਰਾਮ ਵਾਸੀ ਸਾਧਾਂ ਵਾਲੀ ਬਸਤੀ, ਮੋਗਾ ਜਿਲ੍ਹਾ ਮੋਗਾ ਤੇ 68/26-04-2021 ਅ/ਧ 61-1-14 ਐਕਸਾਈਕਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰਲੀਆਂ ਸਟੇਟਾਂ ਦੀ ਸ਼ਰਾਬ ਵੇਚਣ ਦਾ ਆਦੀ ਹੈ। ਜੋ ਅੱਜ ਆਪਣੇ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ 76-1914 ਪਰ ਸਵਾਰ ਹੋ ਕੇ ਸ਼ਰਾਬ ਲੈਣ ਲਈ ਗਿਆ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਹਰਿਆਣਾ) ਅਤੇ ਇਕ ਪਲਟੀਨਾ ਮੋਟਰਸਾਈਕਲ ਬ੍ਰਾਂਮਦ ਕਰ ਲਿਆ ਗਿਆ। ਸ:ਥ: ਹਰਬਿੰਦਰ ਸਿੰਘ ਨੇ ਮਨਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਹਰਜੀਤ ਸਿੰਂਘ ਵਾਸੀ ਪੱਤੋ ਹੀਰਾ ਸਿੰਘਵਾਲਾ ਜਿਲ੍ਹਾ ਮੋਗਾ ਤੇ 61/26-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰਲੀਆਂ ਸਟੇਟਾਂ ਤੋਂ ਸ਼ਰਾਬ ਲਿਆ ਕੇ ਅੱਗੇ ਵੇਚਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ।ਜੋ ਅੱਜ ਪਿੰਡ ਸੈਦੋਕੇ ਦੇ ਨਜਦੀਕ ਸ਼ਰਾਬ ਸਪਲਾਈ ਕਰਨ ਲਈ ਖੜਾ ਹੈ।ਜਿਸਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ, ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 36 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ(ਹਰਿਆਣਾ) ਬ੍ਰਾਂਮਦ ਕਰ ਲਈ ਗਈ। ਸ:ਥ: ਸ਼ੇਰ ਬਹਾਦਰ ਨੇ ਨਿਰਮਲ ਸਿੰਘ ਪੁੱਤਰ ਰਾਜ ਸਿੰਘ ਵਾਸੀ (ਬੀਹਲੀਵਾਲਾ) ਖੜਕ ਸਿੰਘ ਵਾਲਾ ਥਾਣਾ ਭਦੋੜ ਜਿਲ੍ਹਾ ਬਰਨਾਲਾ ਤੇ 62/26-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰਲੀਆਂ ਸਟੇਟਾਂ ਦੀ ਸ਼ਰਾਬ ਵੇਚਣ ਦਾ ਆਦੀ ਹੈ। ਜੋ ਤਖਤੂਪੁਰਾ ਦੇ ਨਜਦੀਕ ਖੜਾ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ(ਹਰਿਆਣਾ) ਬ੍ਰਾਂਮਦ ਕਰ ਲਈ ਗਈ। ਸ:ਥ: ਬਲਵੀਰ ਸਿੰਘ ਨੇ ਸੁਖਵੀਰ ਸਿੰਘ ਉਰਫ ਧੱਕੜ ਪੁੱਤਰ ਭਜਨ ਸਿੰਘ ਵਾਸੀ ਤਖਤੂਪੁਰਾ ਜਿਲ੍ਹਾ ਮੋਗਾ ਤੇ 63/26-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।