ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਐਲਾਨ ਕੀਤਾ ਗਿਆ ਕਿ ਆਉਣ ਵਾਲੀ 30 ਅਪ੍ਰੈਲ ਨੂੰ ਕੋਟਕਪੂਰਾ ਚੌਕ ਦੇ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੋਟਕਪੂਰਾ ਅਤੇ ਬੇਅਦਬੀ ਮਾਮਲੇ ਚ ਆਏ ਫੈਸਲੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ. ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਇਸ ਦੇ ਖ਼ਿਲਾਫ਼ ਕਾਰਵਾਈ ਕਰਨੀ ਹੈ ਉਹ ਮੇਰੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਤਿਹਾਸ ਵਿੱਚ ਅਜਿਹਾ ਫ਼ੈਸਲਾ ਕਦੇ ਨਹੀਂ ਆਇਆ ਹੋਵੇਗਾ ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕਈ ਸਿੱਖ ਆਗੂ ਮੌਜੂਦ ਸਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਕੌਮ ਦੇ ਲੋਕ ਵੀ ਹਾਈ ਕੋਰਟ ਦੇ ਇਸ ਫੈਸਲੇ ਉਤੇ ਆਪਣਾ ਰੋਸ ਜ਼ਾਹਰ ਕਰ ਸਕਦੇ ਹਨ
ਮੋਰਚਾ ਨਹੀਂ ਲਗਾਵਾਂਗੇ ਪਰ ਰੋਸ ਜਤਾਵਾਂਗੇ
ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਰਸਿਜ਼ ਬਾਦਲ ਪਰਿਵਾਰ ਦੇ ਵਿੱਚ ਹਾਈ ਕੋਰਟ ਨੇ ਜੋ ਫ਼ੈਸਲਾ ਸੁਣਾਇਆ ਹੈ ਉਸ ‘ਤੇ ਬਾਦਲ ਪਰਿਵਾਰ ਦੇ ਹੱਕ ਵਿੱਚ ਹਾਈ ਕੋਰਟ ਨੇ ਜੋ ਫ਼ੈਸਲਾ ਸੁਣਾਇਆ ਹੈ ਉਸ ਉੱਤੇ ਬਾਦਲ ਪਰਿਵਾਰ ਜਸ਼ਨ ਮਨਾ ਰਿਹਾ ਹੈ ਅਸੀਂ ਇਸ ਫ਼ੈਸਲੇ ਨੂੰ ਗ਼ਲਤ ਮੰਨਦੇ ਹਾਂ ਅਸੀਂ ਜਾਣਦੇ ਹਾਂ ਕਿ ਫ਼ੈਸਲੇ ਨੂੰ ਗਲਤ ਠਹਿਰਾਉਣ ਦੇ ਚੱਲਦੇ ਸਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਭਰੇ ਪੱਖਪਾਤੀ ਅਤੇ ਨਿੰਦਣਯੋਗ ਫ਼ੈਸਲਾ ਹੈ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਤੇ ਸਵਾਲ ਉੱਠ ਰਹੇ ਹਨ ਚੌਟਾਲਾ ਸਰਕਾਰ ਦੇ ਦੌਰਾਨ ਹਾਈ ਕੋਰਟ ਦੇ ਮੌਜੂਦਾ ਜੱਜ ਰਾਜਬੀਰ ਸਹਿਰਾਵਤ ਡਿਪਟੀ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਉਦੋਂ ਐਡਵੋਕੇਟ ਜਨਰਲ ਸਨ.
ਚੌਟਾਲਾ ਨੇ ਆਪਣੇ ਭਰਾਵਾਂ ਬਾਦਲ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਇਹ ਹੁਕਮ ਜਾਰੀ ਕਰਵਾਏ ਸਾਨੂੰ ਬੇਵਕੂਫ਼ ਬਣਾਇਆ ਗਿਆ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਉਹ ਇਨਸਾਫ ਦਿਵਾਉਣਗੇ. ਪਰ ਅਜਿਹਾ ਨਹੀਂ ਹੋ ਸਕਿਆ ਉਨ੍ਹਾਂ ਕਿਹਾ ਕਿ ਤੀਹ ਅਪ੍ਰੈਲ ਨੂੰ ਗਿਆਰਾਂ ਵਜੇ ਕੋਟਕਪੂਰਾ ਦੇ ਜੱਜਮੈਂਟ ਦੀ ਕਾਪੀਆਂ ਸਾੜੀਆਂ ਜਾਣਗੀਆਂ ਸਰਕਾਰ ਦੇ ਪਿਆਦੇ ਅਤੇ ਜੱਜਾਂ ਨੂੰ ਸੀ ਇਹ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਗ਼ਲਤ ਫ਼ੈਸਲੇ ਪ੍ਰਵਾਨ ਨਹੀਂ ਹੋਣਗੇ ਅਸੀਂ ਮੋਰਚਾ ਨਹੀਂ ਲਵਾਂਗੇ ਪਰ ਪ੍ਰਦਰਸ਼ਨ ਜ਼ਰੂਰ ਕਰਾਂਗੇ ਉਨ੍ਹਾਂ ਨੇ ਕਿਹਾ ਕਿ ਚਰਨਜੀਤ ਚੱਢਾ ਨੂੰ ਮੁਆਫ਼ੀ ਦਿਵਾ ਦਿੱਤੀ ਗਈ ਸੁੱਚਾ ਸਿੰਘ ਲੰਗਾਹ ਨੂੰ ਵੀ ਮੁਆਫੀ ਦੇਣ ਦੀ ਤਿਆਰੀ ਵਿੱਚ ਹਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਲਤ ਕੀਤਾ ਜਾ ਰਿਹਾ ਹੈ ਹੁਣ ਬਾਦਲ ਪਰਿਵਾਰ ਨੂੰ ਪੰਥ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ.
ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਫ਼ੈਸਲਾ ਕਿਸੇ ਹੇਠਲੀ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਨਹੀਂ ਆਇਆ ਬਲਕਿ ਇਹ ਫ਼ੈਸਲਾ ਇੱਕ ਸਿਵਿਲ ਰਿੱਟ ਪਟੀਸ਼ਨ ਦੀ ਧਾਰਾ ਦੋ ਸੌ ਛੱਬੀ ਦੇ ਖ਼ਿਲਾਫ਼ ਆਇਆ ਜਦ ਨਿਚਲੀ ਅਦਾਲਤ ਦੇ ਵਿਚ ਅਖੀਰੀ ਚਲਾਨ ਪੇਸ਼ ਕੀਤਾ ਜਾਣਾ ਸੀ ਤਾਂ ਉਸ ਤੋਂ ਠੀਕ ਪਹਿਲਾਂ ਹਾਈ ਕੋਰਟ ਦਾ ਇਹ ਫੈਸਲਾ ਵੱਡੇ ਅਤੇ ਛੋਟੇ ਬਾਦਲ ਨੂੰ ਬਚਾਉਣ ਦੇ ਲਈ ਜਾਂਦਾ ਹੈ ਸਿੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਫਿਰ ਤੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ
ਸਰਕਾਰ ਤੋਂ ਮੰਗੇ ਜਵਾਬ
ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਇਸ ਗੱਲ ਦਾ ਜਵਾਬ ਦੇਵੇ ਕਿ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਫਿਰ ਤੋਂ ਐਸਆਈਟੀ ਬਣਾਈ ਜਾਂਦੀ ਹੈ ਤਾਂ ਕਿ ਉਹ ਇੰਨੀ ਪ੍ਰਭਾਵਸ਼ਾਲੀ ਹੋਵੇਗੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਕਾਰਵਾਈ ਹੋ ਸਕੇ ਸਿੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖ ਕੌਮ ਨੂੰ ਬੇਵਕੂਫ ਨਾ ਬਣਾਏ ਬਲਕਿ ਦੋਸ਼ੀਆਂ ਤੇ ਕਾਰਵਾਈ ਕਰੇ ਅਗਰ ਅਜਿਹਾ ਨਹੀਂ ਹੋਇਆ ਤਾਂ ਸਿੱਖ ਕੌਮ ਬੇਅਦਬੀ ਕਰਨ ਵਾਲਿਆਂ ਨੂੰ ਖ਼ੁਦ ਸਜ਼ਾ ਦੇਣ ਦੇ ਲਈ ਮਜਬੂਰ ਹੋ ਜਾਵੇਗੀ