ਪਟਿਆਲਾ: ਵਿਕਰਮਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਦੇ ਦੌਰ ਵਿਚ ਆਮ ਪਬਲਿਕ ਅਤੇ ਜ਼ਰੂਰਤਮੰਦ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹੋਏ ਸ਼ੈਂਕੀ ਸਰਜੀਕਲ ਸਟੋਰ ਦੇ ਮਾਲਕ ਵੱਲੋਂ ਇਸ ਆੜ ਵਿੱਚ ਆਕਸੀਜਨ ਸਲੰਡਰ ਦੀ ਕਿੱਟ ਅਸਲ ਕੀਮਤ ਤੋਂ ਦੁੱਗਣੇ ਰੇਟ ਵਿੱਚ ਵੇਚੀ ਜਾ ਰਹੀ ਸੀ।
ਜਿਸ ਕਰਕੇ ਜਸਪਿੰਦਰ ਸਿੰਘ ਭਾਟੀਆ ਉਰਫ ਸ਼ੈਂਕੀ ਪੁੱਤਰ ਜਸਵੀਰ ਸਿੰਘ ਵਾਸੀ ਮਕਾਨ ਨੰਬਰ 67 ਗਰੀਨ ਲਹਿਲ ਕਲੋਨੀ ਪਟਿਆਲਾ ਨੂੰ ਟੀ.ਬੀ. ਹਸਪਤਾਲ ਰੋਡ ਸ਼ੈਂਕੀ ਸਰਜੀਕਲ ਸਟੋਰ ਤੋਂ ਗ੍ਰਿਫਤਾਰ ਕਰਕੇ ਇਸ ਦੇ ਕਬਜ਼ਾ ਵਿਚੋਂ ਇੱਕ ਫਲੋਅ ਮੀਟਰ (ਆਕਸੀਜਨ ਕਿੱਟ) ਅਤੇ 81,000/-ਰੁਪਏ, ਬਿੱਲ ਬੁੱਕ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।
ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਸਬੰਧੀ ਸਿਵਲ ਪ੍ਰਸ਼ਾਸਨ ਜਾਣੂ ਨੂੰ ਕਰਾ ਕੇ ਡਰੱਗ ਇੰਸਪੈਕਟਰ ਰੋਹਿਤ ਕਾਲੜਾ ਅਤੇ ਪਟਵਾਰੀ ਰਾਜ ਕੁਮਾਰ ਨੂੰ ਸ਼ਾਮਲ ਤਫਤੀਸ਼ ਕਰਕੇ ਐਸ.ਆਈ. ਸੋਰਭ ਸਭਰਵਾਲ ਸੀ.ਆਈ.ਏ. ਸਟਾਫ ਵੱਲੋਂ ਮੌਕੇ ਉਤੇ ਬੁਲਾਇਆ ਗਿਆ ਸੀ, ਜਿਹਨਾਂ ਦੀ ਹਾਜ਼ਰੀ ਵਿੱਚ ਸ਼ੈਂਕੀ ਸਰਜੀਕਲ ਸਟੋਰ, ਟੀ.ਬੀ. ਹਸਪਤਾਲ ਰੋਡ ਪਟਿਆਲਾ ਦੀ ਉਕਤ ਟੀਮ ਵੱਲੋਂ ਸਰਚ ਕੀਤੀ ਗਈ, ਦੌਰਾਨੇ ਸਰਚ ਜਸਪਿੰਦਰ ਸਿੰਘ ਭਾਟੀਆ ਉਰਫ ਸ਼ੈਂਕੀ ਦੀ ਦੁਕਾਨ ਦੇ ਗੱਲੇ ਵਿਚੋਂ ਕੁੱਲ 81000/ਰੁਪਏ ਬਰਾਮਦ ਹੋਏ ਜਿਹਨਾਂ ਵਿੱਚ 3000/-ਰੁਪਏ ਦੇ ਕਰੰਸੀ ਨੰਬਰੀ ਨੋਟ ਵੀ ਸ਼ਾਮਲ ਹਨ ਅਤੇ ਇੱਕ ਫਲੋਅ ਮੀਟਰ (ਆਕਸੀਜਨ ਕਿੱਟ), ਸਟਾਕ ਰਜਿਸਟਰ ਅਤੇ ਹੋਰ ਦਸਤਾਵੇਜ਼ ਵੀ ਬਰਾਮਦ ਹੋਏ, ਜਦੋਂ ਡਰੱਗ ਇੰਸਪੈਕਟਰ ਵੱਲੋਂ ਦੁਕਾਨ ਦੇ ਮਾਲਕ ਜਸਪਿੰਦਰ ਸਿੰਘ ਭਾਟੀਆ ਉਰਫ ਸੈਂਕੀ ਦਾ ਸਟਾਕ ਰਜਿਸਟਰ ਚੈੱਕ ਕੀਤਾ ਤਾਂ ਬਰਾਮਦਾ ਫਲੋਅ ਮੀਟਰ (ਆਕਸਜੀਨ ਕਿੱਟ) ਜੋ ਬਿਨਾਂ ਨੰਬਰੀ ਬਿਨਾਂ ਮਾਰਕਾ ਸੀ ਜਿਸਦਾ ਵੇਰਵਾ ਸਟਾਕ ਰਜਿਸਟਰ ਵਿੱਚ ਵੀ ਦਰਜ ਨਹੀਂ ਕੀਤਾ ਹੋਇਆ ਸੀ।
ਜਸਪਿੰਦਰ ਸਿੰਘ ਭਾਟੀਆ ਉਰਫ ਸ਼ੈਂਕੀ ਪੁੱਤਰ ਜਸਵੀਰ ਸਿੰਘ ਵਾਸੀ ਮਕਾਨ ਨੰਬਰ 67 ਗਰੀਨ ਲਹਿਲ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਮੁਕੱਦਮਾ ਨੰਬਰ 176 ਮਿਤੀ 29/04/2021 ਅ/ਧ 188, 420 IPC, 3 ED Act, 51 NDM Act & 7 EC Act ਥਾਣਾ ਲਾਹੋਰੀ ਗੇਟ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਜਸਪਿੰਦਰ ਸਿੰਘ ਭਾਟੀਆ ਉਰਫ ਸ਼ੈਂਕੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਨਾਲ ਕਿਹੜੇ-ਕਿਹੜੇ ਹੋਰ ਵਿਅਕਤੀ ਸ਼ਾਮਲ ਹਨ। ਜਿਸ ਪਾਸੋਂ ਕੁਝ ਅਹਿਮ ਦਸਤਾਵੇਜ਼ ਅਤੇ ਬਿੱਲ ਬੁੱਕ ਵਗੈਰਾ ਮਿਲੀ ਹੈ, ਪੜਤਾਲ ਦੌਰਾਨ ਕੁੱਝ ਤੱਥ ਸਾਹਮਣੇ ਆਏ ਹਨ ਕਿ ਬਰਾਮਦਾ ਬਿੱਲ ਬੁੱਕ ਵਿਚੋਂ 1/2 ਬਿੱਲ ਹੀ ਕੱਟੇ ਹੋਏ ਹਨ ਬਾਕੀ ਖਾਲੀ ਹੈ।
ਜਸਪਿੰਦਰ ਸਿੰਘ ਭਾਟੀਆ ਉਰਫ ਸ਼ੈਂਕੀ ਜੋ ਕਿ ਬਰਾਮਦਾ ਫਲੋਅ ਮੀਟਰ (ਆਕਸੀਜਨ ਕਿੱਟ) ਦਿੱਲੀ ਤੋਂ ਘੱਟ ਰੇਟ ਵਿੱਚ ਲੈਕੇ ਆਉਂਦਾ ਹੈ ਤੇ ਇਸ ਕਰੋਨਾ ਦੀ ਮਹਾਂਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਵੱਧ ਰੇਟਾਂ ਉਤੇ ਸਰਕਾਰ ਦੇ ਨਿਯਮਾਂ ਦੇ ਵਿਰੁੱਧ ਹੇਰਾਫੇਰੀ ਧੋਖਾਧੜੀ ਨਾਲ ਵੇਚਦਾ ਹੈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
PUNJAB




INDIA








WORLD










