ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਉਧਰ, ਅਸਾਮ ਵਿਚ ਇਕ ਵਾਰ ਫਿਰ ਈਵੀਐਮ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਸ਼ਾਮ ਨੂੰ ਰਾਜ ਦੇ ਹੈਲਾਕੰਡੀ (Hailakandi) ਵਿਖੇ ਇਕ ਟਰੰਕ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਮਿਲੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਚੋਣ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਈਵੀਐਮ ਰਾਖਵੀਂ ਸੀ ਅਤੇ ਇਸ ਵਿਚ ਵੋਟਾਂ ਨਹੀਂ ਪਾਈਆਂ ਗਈਆਂ ਸਨ।
ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ ਅਸਮ ਦੇ ਹੈਲਾਕੰਡੀ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਈ.ਵੀ.ਐਮ. ਮਿਲਣ ਦੀ ਖਬਰ ਪਿੱਛੋਂ ਜ਼ਿਲ੍ਹਾ ਚੋਣ ਅਧਿਕਾਰੀ ਮੇਘ ਨਿਧੀ ਦਹਿਲ ਸਮੇਤ ਹੋਰ ਰਿਟਰਨਿੰਗ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਪੁੱਛਗਿੱਛ ਕੀਤੀ।
ਇਸ ਸਮੇਂ ਦੌਰਾਨ ਚੋਣ ਲੜ ਰਹੇ ਉਮੀਦਵਾਰ ਵੀ ਮੌਕੇ ‘ਤੇ ਪਹੁੰਚ ਗਏ। ਬਿਆਨ ਦੇ ਅਨੁਸਾਰ, “ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਤਦਾਨ ਕੇਂਦਰ ਨੇੜੇ ਮਿਲੀ ਈ.ਵੀ.ਐਮ., ਰਾਖਵੀਂ ਹੈ ਅਤੇ ਇਸ ਵਿਚ ਕੋਈ ਵੋਟ ਨਹੀਂ ਪਾਈ ਗਈ ਹੈ।ਏਜੰਸੀ ਦੇ ਅਨੁਸਾਰ, ਇਹ ਮਸ਼ੀਨ ਉਮੀਦਵਾਰਾਂ ਦੇ ਸਾਹਮਣੇ ਖੋਲ੍ਹੀ ਗਈ ਸੀ ਅਤੇ ਉਹ ਸੰਤੁਸ਼ਟ ਦਿਖਾਈ ਦਿੱਤੇ। ਟਰੰਕ ਵਿਚ ਇਸ ਈਵੀਐਮ ਨੂੰ ਤੁਰੰਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਈਵੀਐਮ ਦੇ ਗੋਦਾਮ ਵਿਚ ਲਿਜਾਇਆ ਗਿਆ।
ਬਿਆਨ ਵਿੱਚ ਸ੍ਰੀ ਦਹਿਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਤਸੱਲੀ ਸੀ ਕਿ ਈਵੀਐਮ ਰਾਖਵੀਂ ਸੀ ਅਤੇ ਇਸ ਵਿੱਚ ਕੋਈ ਵੋਟ ਨਹੀਂ ਪਾਈ ਗਈ ਸੀ। ਬਾਅਦ ਵਿਚ ਮਸ਼ੀਨ ਨੂੰ ਈਵੀਐਮ ਦੇ ਗੋਦਾਮ ਵਿਚ ਲਿਜਾਇਆ ਗਿਆ ਅਤੇ ਸੁਰੱਖਿਆ ਦੇ ਵਿਚਕਾਰ ਰੱਖਿਆ ਗਿਆ।