ਅੰਬਾਲਾ: ਮਾਰੂ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਇੱਕ ਵਾਰ ਫੇਰ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋ ਗਈ।ਮਹਾਮਾਰੀ ਦੀ ਚੇਨ ਤੋੜਨ ਲਈ ਕਈ ਰਾਜਾਂ ਨੇ ਨਾਈਟ ਕਰਫਿਊ ਅਤੇ ਵੀਕੈਂਡ ਲੌਕਡਾਊਨ ਵਰਗੇ ਸਖ਼ਤ ਕੱਦਮ ਚੁੱਕੇ ਹਨ।ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਅਜਿਹੀ ਹੀ ਸਖ਼ਤੀ ਹਰਿਆਣਾ ਵਿੱਚ ਵੀ ਲਾਗੂ ਹੈ।ਇਸ ਦੇ ਬਾਵਜੂਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਮਹਾਪੰਚਾਇਤ ਕੀਤੀ ਜੋ ਉਨ੍ਹਾਂ ਨੂੰ ਮਹਿੰਗੀ ਪੈ ਗਈ।
ਦਰਅਸਲ, ਧਾਰਾ 144 ਦਾ ਉਲੰਘਣ ਕਰਨ ਤੇ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।ਸ਼ਨੀਵਾਰ ਨੂੰ ਕਿਸਾਨ ਲੀਡਰ ਰਾਕੇਸ਼ ਟਿਕੈਤ ਅੰਬਾਲਾ ਦੇ ਧੂਰਾਲੀ ਪਿੰਡ ਵਿੱਚ ਮਹਾਪੰਚਾਇਤ ਕਰਨ ਪਹੁੰਚੇ ਸੀ।ਜਿੱਥੇ ਮਹਾਪੰਚਾਇਤ ਲਈ ਭੀੜ ਇਕੱਠੀ ਕੀਤੀ ਗਈ ਅਤੇ ਇਸ ਦੌਰਾਨ ਕੋਰੋਨਾ ਨਿਯਮਾਂ ਦਾ ਵੀ ਉਲੰਘਣ ਕੀਤਾ ਗਿਆ।ਇਸ ਮਗਰੋਂ ਟਿਕੈਤ ਤੇ ਧਾਰਾ 144 ਅਤੇ ਮਹਾਮਾਰੀ ਫੈਲਾਉਣ ਦੇ ਆਰੋਪਾਂ ਹੇਠਾਂ FIR ਦਰਜ ਕੀਤੀ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਿਕੈਤ ਤੇ ਧਾਰਾ 144 ਦਾ ਉਲੰਘਣ ਕਰਨ ਅਤੇ 269, 270 ਦੇ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ।