ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਵੱਡਾ ਹਾਦਸਾ ਵਾਪਰਿਆ ਹੈ। ਪੱਥਰਾਂ ਦੀ ਚਪੇਟ ‘ਚ ਵਾਹਨਾਂ ਦੇ ਆਉਣ ਕਾਰਨ 9 ਸੈਲਾਨੀਆਂ ਦੀ ਮੌਤ ਹੋ ਗਈ ਹੈ ਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹਨ। ਢਿੱਗਾਂ ਇੰਨੀ ਤੇਜ਼ੀ ਨਾਲ ਡਿੱਗੀਆਂ ਕਿ ਕਿਸੇ ਨੂੰ ਬਚਾਅ ਦਾ ਮੌਕਾ ਨਾ ਮਿਲਿਆ। ਇਸ ਕਾਰਨ ਬਟਸੇਰੀ ਦਾ ਬੈਲੀ ਬ੍ਰਿਜ ਵੀ ਵੱਡੇ ਪੱਥਰ ਕਾਰਨ ਟੁੱਟ ਗਿਆ। ਇਸ ਕਾਰਨ ਸਰਕਾਰੀ ਤੇ ਨਿੱਜੀ ਸੰਪਤੀ ਨੂੰ ਭਾਰੀ ਨੁਕਸਾਨ ਹੋਇਆ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਉੱਚ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸੈਲਾਨੀ ਦਿੱਲੀ ਅਤੇ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਘੁੰਮਣ ਆਏ ਸਨ। ਬਾਸਪਾ ਨਦੀ ‘ਤੇ ਬਣਿਆ ਪੁਲ ਜ਼ਮੀਨ ਖਿਸਕਣ ਕਾਰਨ ਟੁੱਟ ਗਿਆ ਹੈ, ਜਿਸ ਨਾਲ ਪਿੰਡ ਦਾ ਸੰਪਰਕ ਸਾਰੇ ਦੇਸ਼ ਨਾਲੋਂ ਟੁੱਟ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜ਼ਮੀਨ ਖਿਸਕਣ ਪਿੱਛੋਂ ਪਹਾੜ ਤੋਂ ਭਾਰੀ ਪੱਥਰ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ ਗਏ ਹਨ।