ਚੰਡੀਗੜ੍ਹ, (ਪ.ਪ.) : ਚੰਡੀਗੜ੍ਹ ਪੁਲਿਸ ਨੇ ਅੱਜ ਕੋਕੀਨ ਦੀ ਵੱਡੀ ਖੇਪ ਫੜ੍ਹਨ ਵਿੱਚ ਸਫ਼ਲਤਾ ਹਾਸਿਲ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਿਕ ਇਹ ਕੋਕੀਨ ਚੇਨਈ ਤੋਂ ਕੋਰੀਅਰ ਦੇ ਰਾਹੀਂ ਚੰਡੀਗੜ੍ਹ ਪਹੁੰਚੀ । ਜਿਸ ਦਾ ਵਜਨ 10 ਕਿੱਲੋ ਹੈ ਤੇ ਇਹ ਕੋਕੀਨ ਆਸਟ੍ਰੇਲੀਆ ਭੇਜੀ ਜਾਣੀ ਸੀ । ਫੜ੍ਹੀ ਗਈ ਕੋਕੀਨ ਦੀ ਅੰਤਰ-ਰਾਸ਼ਟਰੀ ਬਜ਼ਾਰ ਵਿੱਚ ਕਰੋੜਾਂ ਰੁਪਏ ਕੀਮਤ ਦੱਸੀ ਜਾ ਰਹੀ ਹੈ । ਪੁਲਿਸ ਨੇ ਆਪਣੇ ਕਬਜੇ ਵਿੱਚ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ।