ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੀ ਕੱਪੜੇ ਦੀ ਦੁਕਾਨ (ਅਰਮਾਨ ਕਲਾਥ ਹਾਊਸ) ਵਿੱਚ 20/25 ਅੋਰਤਾਂ ਦਾ ਇਕੱਠ ਕਰਕੇ ਤੋਲਵਾਂ ਕੱਪੜਾ ਵੇਚ ਰਿਹਾ ਹੈ।ਦੋਸ਼ੀ ਨੇ ਕੋਵਿਡ-19 ਮਹਾਂਮਾਰੀ ਦੋਰਾਨ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਖਦੇਵ ਸਿੰਘ ਨੇ ਨੀਰਜ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀ ਮਕਾਨ ਨੰ:826/13, ਗਲੀ ਨੰ:2, ਮੁਹੱਲਾ ਗੁਰੂ ਨਾਨਕ ਨਗਰ ਮੋਗਾ ਜਿਲ੍ਹਾ ਮੋਗਾ ਤੇ 93/17-05-2021 ਅ/ਧ 188 ਭ:ਦ: 51 Disaster Management Act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 15-05-2021 ਨੂੰ ਮੁਦਈ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ76-ਏ-5814 ਬਾਉਲੀ ਮੰਦਰ ਦੇ ਨੇੜੇ, ਮਸੀਤਾਂ ਰੋਡ ਕੋਟ ਈਸੇ ਖਾਂ ਵਿਖੇ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਮੁਦਈ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸਨ। ਜਿਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ। ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਮੁਦਈ ਦਾ ਮੋਟਰਸਾਈਕਲ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਬੋਬੀ ਸਿੰਘ ਨੇ ਚੋਰੀ ਕੀਤਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਰਾਨੇ ਤਫਤੀਸ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਸਪਲੈਂਡਰ ਮੋਟਰਸਾਈਕਲ ਬਿਨ੍ਹਾ ਨੰਬਰੀ ਬ੍ਰਾਂਮਦ ਕਰ ਲਿਆ ਗਿਆ।ਕੁੱਲ ਮਲੀਤੀ:-22000/- ਰੁਪਏ। ਸ:ਥ: ਸਤਨਾਮ ਸਿੰਘ ਨੇ 1.ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਵੰਤ ਸਿੰਘ, 2.ਬੋਬੀ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਦਾਤਾ ਰੋਡ ਕੋਟ ਈਸੇ ਖਾਂ ਤੇ 62/17-05-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਕਿਲੋਗ੍ਰਾਂਮ ਡੋਡੇ ਪੋਸਤ (ਸਾਬਤ) ਬ੍ਰਾਂਮਦ ਕਰ ਲਏ ਗਏ।ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬਲਵਿੰਦਰ ਸਿੰਘ ਨੇ ਪਰਗਟ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਦੋਲਤਪੁਰਾ ਉਚਾ ਜਿਲ੍ਹਾ ਮੋਗਾ ਤੇ 52/17-05-2021 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਕੀਰਤ ਸਿੰਘ ਉਰਫ ਸੰਨੀ ਪਾਸ ਨਜਾਇਜ 32 ਬੌਰ ਰਿਵਾਲਵਰ ਹੈ। ਜੋ ਉਹ ਦੋਸ਼ੀ ਹਰਜੀਤ ਸਿੰਘ ਪਾਸੋਂ ਲੈ ਕੇ ਆਇਆ ਹੈ। ਅੱਜ ਵੀ ਦੋਸ਼ੀ ਉਕਤ ਨਜਾਇਜ 32 ਬੋਰ ਰਿਵਾਲਵਰ ਸਮੇਤ ਪਿੰਡ ਖਾਈ ਵਿੱਚ ਘੁੰਮ ਰਿਹਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕਰਕੇ ਦੋਸ਼ੀ ਗੁਰਕੀਰਤ ਸਿੰਘ ਉਰਫ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਪਾਸੋਂ ਇਕ 32 ਬੌਰ ਰਿਵਾਲਵਰ (ਨੰਬਰ ਖੁਰਚੇ ਹੋਏ ਹਨ) ਅਤੇ 3 ਰੋਂਦ ਜਿੰਦਾ 32 ਬੌਰ ਬ੍ਰਾਂਮਦ ਕਰ ਲਏ ਗਏ। ਸ:ਥ: ਪ੍ਰੀਤਮ ਸਿੰਘ ਨੇ 1.ਗੁਰਕੀਰਤ ਸਿੰਘ ਉਰਫ ਸੰਨੀ ਪੁੱਤਰ ਕਰਮਿੰਦਰ ਸਿੰਘ ਵਾਸੀ ਪਿੰਡ ਖਾਈ ਜਿਲ੍ਹਾ ਮੋਗਾ, 2.ਹਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮਾੜੀ ਮੁਸਤਫਾ ਜਿਲ੍ਹਾ ਮੋਗਾ ਤੇ 78/17-05-2021 ਅ/ਧ 489 ਭ:ਦ: 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੜਾ ਸੱਟਾ ਲਗਾਉਣ ਦਾ ਆਦੀ ਹੈ।ਜੋ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 800/- ਰੁਪਏ ਦੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਕੁਲਵੰਤ ਸਿੰਘ ਨੇ ਬਲਵੰਤ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਰਿਸ਼ੀ ਕਲੋਨੀ, ਵਾਰਡ ਨੰਬਰ:4, ਪਟਿਆਲਾ ਤੇ 61/17-05-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੜਾ ਸੱਟਾ ਲਗਾਉਣ ਦਾ ਆਦੀ ਹੈ। ਜੋ ਪਿੰਡ ਦੇ ਬੱਸ ਅੱਡੇ ਪਰ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1095/- ਰੁਪਏ, ਇਕ ਬਾਲਪੈਨ, ਇਕ ਕਾਪੀ, ਇਕ ਪਰਚਾ ਅਤੇ ਪਰਚੀ ਬ੍ਰਾਂਮਦ ਕਰ ਲਏ ਗਏ। ਹੋਲ: ਜਗਵਿੰਦਰ ਸਿੰਘ ਨੇ ਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਤੀ ਮਹਿਰ ਵਾਜੇਕਾ ਅਗਵਾੜ ਪਿੰਡ ਘੱਲ ਕਲਾਂ ਜਿਲ੍ਹਾ ਮੋਗਾ ਤੇ 53/17-05-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।