ਚੰਡੀਗੜ੍ਹ ਵਿੱਚ ਆਏ ਦਿਨ ਕੋਈ ਨਾ ਕੋਈ ਛੇੜਛਾੜ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਪਰ ਇਹ ਮਾਮਲਾ ਦੇਸ਼ ਨੂੰ ਸ਼ਰਮਸਾਰ ਕਰਨ ਵਾਲਾ ਹੈ ਕਿਉਂਕਿ ਇੱਕ ਸੀਨੀਅਰ ਬ੍ਰਿਟਿਸ਼ ਔਰਤ ਡਿਪਲੋਮੈਟ ਨਾਲ ਕਿਸੇ ਮਨਚਲੇ ਨੇ ਛੇੜਛਾੜ ਕੀਤੀ ਹੈ ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਬ੍ਰਿਟਿਸ਼ ਔਰਤ ਬੁੱਧਵਾਰ ਸਵੇਰੇ 6.45 ਵਜੇ ਸੈਰ ਕਰਨ ਗਈ ਜਦੋਂ ਉਹ ਲਾਅਨ ਟੈਨਿਸ ਐਸੋਸੀਏਸ਼ਨ ਕੰਪਲੈਕਸ ਵੱਲ ਜਾ ਰਹੀ ਸੀ ਤਾਂ ਸੈਕਟਰ 10 ਵਿਚੋਂ ਇੱਕ ਬਾਇਕ ਸਵਾਰ ਨੇ ਉਸ ਨਾਲ ਬਦਸਲੂਕੀ ਕੀਤੀ
ਔਰਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਚੰਡੀਗੜ੍ਹ ਦੇ ਸੈਕਟਰ -9 ਵਿੱਚ ਰਹਿੰਦੀ ਹੈ। ਉਹ ਬੁੱਧਵਾਰ ਸਵੇਰੇ ਲਾਅਨ ਟੈਨਿਸ ਐਸੋਸੀਏਸ਼ਨ ਕੰਪਲੈਕਸ ਵੱਲ ਸੈਰ ਕਰਨ ਜਾ ਰਹੀ ਸੀ। ਫਿਰ ਪਿੱਛੇ ਤੋਂ ਬਾਈਕ ‘ਤੇ ਆਏ ਇਕ ਵਿਅਕਤੀ ਨੇ ਉਸ ਨੂੰ ਪਿੱਛੇ ਤੋਂ ਧੱਕਾ ਦਿੱਤਾ। ਔਰਤ ਨੇ ਦੱਸਿਆ ਕਿ ਉਹ ਦੋਸ਼ੀ ਦੇ ਪਿੱਛੇ ਭੱਜੀ ਅਤੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ।
ਚੰਡੀਗੜ੍ਹ ਪੁਲੀਸ ਨੇ ਇਸ ਮਾਮਲੇ ਵਿੱਚ ਸੈਕਟਰ -3 ਥਾਣੇ ਵਿੱਚ ਆਈਪੀਸੀ ਦੀ ਧਾਰਾ 354-ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਸੀਨੀਅਰ ਬ੍ਰਿਟਿਸ਼ ਡਿਪਲੋਮੈਟ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਵਿੱਚ ਕੰਮ ਕਰਦੇ ਹਨ। ਪੀੜਤ ਨੇ ਕਿਹਾ, ਮੈਂ ਸਵੇਰੇ 5.34 ਵਜੇ ਪੈਦਲ ਸੈਕਟਰ -9 ਸਥਿਤ ਆਪਣੇ ਘਰ ਤੋਂ ਨਿਕਲੀ ਤੇ ਮੈਂ ਚੰਡੀਗੜ੍ਹ ਲਾਅਨ ਟੈਨਿਸ ਐਸੋਸੀਏਸ਼ਨ ਵੱਲ ਜਾ ਰਹੀ ਸੀ। ਉਹ ਮਾਊਂਟ ਵਿਊ ਹੋਟਲ ਤੋਂ ਪਹਿਲਾਂ ਹੀ ਖੱਬੇ ਮੁੜ ਗਈ ਅਤੇ ਰਿਹਾਇਸ਼ੀ ਰਸਤੇ ਤੋਂ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਮੇਰੇ ਪਿੱਛੇ ਤੋਂ ਆਇਆ।
ਔਰਤ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਮੈਨੂੰ ਆਪਣੇ ਹੱਥ ਜਾਂ ਕਿਸੇ ਚੀਜ਼ ਨਾਲ ਪਿੱਛੇ ਮਾਰਿਆ ਤਾਂ ਮੈਂ ਉਸ ‘ਤੇ ਚਿਲਾਈ ਅਤੇ ਉਸਦੇ ਪਿੱਛੇ ਭੱਜੀ ਪਰ ਉਹ ਬਿਨਾਂ ਰੁਕੇ ਭੱਜ ਗਿਆ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਸਬੰਧ ਵਿੱਚ ਚੰਡੀਗੜ੍ਹ ਪੁਲਿਸ ਕੋਲ ਇੱਕ ਅਧਿਕਾਰਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਵੀਡੀਓ ਦੀ ਜਾਂਚ ਕਰ ਰਹੀ ਹੈ।
PUNJAB




INDIA








WORLD










