ਮੋਗਾ, 7 ਅਕਤੂਬਰ :ਸੀਨੀਅਰ ਕਪਤਾਨ ਪੁਲਿਸ ਮੋਗਾ ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਗੈਰ ਕਾਨੂੰਨੀ ਖਨਣ ਅਤੇ ਪੰਜਾਬ ਸਰਕਾਰ ਦੇ ਖਜਾਨਾ ਵਿੱਚ ਦਿੱਤੇ ਜਾਣ ਵਾਲੇ ਟੈਕਸ ਦੀ ਚੋਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਜਿਲਾ ਮੋਗਾ ਦੇ ਗਜਟਡ ਅਫ਼ਸਰ ਅਤੇ ਥਾਣਿਆ ਦੇ ਮੁੱਖ ਅਫ਼ਸਰਾਂ ਦੀਆਂ ਵੱਖ – ਵੱਖ ਟੀਮਾਂ ਬਣਾਕੇ ਇਲਾਕੇ ਵਿਚ ਭੇਜੀਆ ਗਈਆ ਸਨ ।ਇਸ ਅਧੀਨ ਮੁੱਖ ਅਫ਼ਸਰ ਥਾਣਾ ਸਮਾਲਸਰ ਇਲਾਕਾ ਗਸਤ ਤੇ ਸੀ ਤਾਂ ਮੁਖਬਰ ਵੱਲੋਂ ਇਤਲਾਹ ਦਿਤੀ ਗਈ ਕਿ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੋਠੇ ਲਾਲ ਸਿੰਘ ਚੈਨਾ ਰੋਡ, ਜੈਤੋ ਜ਼ਿਲਾ ਫਰੀਦਕੋਟ, ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਰਗਾੜੀ ਜਿਲਾ ਫਰੀਦਕੋਟ, ਅਰਸਦੀਪ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਬਾਜਾਖਾਨਾ ਜਿਲਾ ਫਰੀਦਕੋਟ, ਗੁਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਮਾਹਲ ਕਲਾਂ ਜਿਲਾ ਮੋਗਾ, ਗੁਰਚਰਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਂਦਰ ਜਿਲਾ ਮੋਗਾ ਰਾਤ ਸਮੇਂ ਖੱਡਿਆ ਵਿਚੋ ਚੋਰੀ ਰੇਤਾ ਭਰਕੇ ਵੇਚਦੇ ਹਨ ਅਤੇ ਅੱਜ ਵੀ ਚੋਰੀ ਰੇਤਾ ਭਰਨ ਲਈ ਗਏ ਹੋਏ ਹਨ।ਉਕਤ ਇਤਲਾਹ ਤੇ ਕਾਰਵਾਈ ਕਰਦੇ ਹੋਏ ਮੁੱਖ ਅਫ਼ਸਰ ਥਾਣਾ ਸਮਾਲਸਰ ਵੱਲੋ ਭਲੂਰ ਰੋਡ ਪਿੰਡ ਲੰਡੇ ਵਿਖੇ ਨਾਕਾਬੰਦੀ ਕਰਕੇ ਗੁਰਪ੍ਰੀਤ ਸਿੰਘ ਸਮੇਤ ਟਰੈਕਟਰ ਸਵਰਾਜ 744 ਅਤੇ ਟਰਾਲਾ, ਲਵਪ੍ਰੀਤ ਸਿੰਘ ਸਮੇਤ ਟਰੈਕਟਰ ਅਰਜਨ 605 ਅਤੇ ਟਰਾਲਾ, ਅਰਸ਼ਦੀਪ ਸਿੰਘ ਸਮੇਤ ਟਰੈਕਟਰ ਸਵਰਾਜ 855 ਅਤੇ ਟਰਾਲਾ , ਗੁਰਪ੍ਰੀਤ ਸਿੰਘ ਸਮੇਤ ਸੋਨਾਲੀਕਾ 50 ਅਤੇ ਟਰਾਲਾ, ਗੁਰਚਰਨ ਸਿੰਘ ਸਮੇਤ ਟਰੈਕਟਰ ਸੋਨਾਲੀਕਾ 60 ਅਤੇ ਟਰਾਲਾ ਗਿ੍ਰਫਤਾਰ ਕੀਤਾ ਗਿਆ ।ਉਨਾਂ ਅੱਗੇ ਦੱਸਿਆ ਕਿ ਥਾਣਾ ਸਮਾਲਸਰ ਵਿਖੇ ਇਨਾਂ 5 ਦੋਸ਼ੀਆਂ ਖਿਲਾਫ ਨਜ਼ਾਇਜ਼ ਮਾਈਨਿੰਗ ਕਰਨਾ ਨਿਯਮ ਦੀ ਉਲੰਘਣਾ, ਗੈਰ ਕਾਨੂੰਨੀ ਖਨਣ ਅਤੇ ਪੰਜਾਬ ਸਰਕਾਰ ਦੇ ਖਜ਼ਾਨਾ ਵਿੱਚ ਦਿੱਤੇ ਜਾਣ ਵਾਲੇ ਟੈਕਸ ਦੀ ਚੋਰੀ ਕਰਨ ਦੇ ਜੁਰਮ ਤਹਿਤ ਮੁਕੱਦਮਾ ਨੰਬਰ 107 ਮਿਤੀ 06-10-2021 ਅ/ਧ 379,411 ਭ:ਦ: 21 ਮਾਈਨਸ ਐਂਡ ਮਿਨਰਲ ਐਕਟ 1957 ਅਧੀਨ ਦਰਜ ਕਰਕੇ 5 ਟਰੈਕਟਰ ਟਰਾਲੇ (ਚੋਰੀ ਦਾ ਰੇਤਾ ਸਮੇਤ) ਜਿਸਦੀ ਕੀਮਤ ਕਰੀਬ 35 ਲੱਖ ਰੁਪਏ ਹੈ ਕਬਜਾ ਪੁਲਿਸ ਵਿੱਚ ਲੈਕੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ । ਅਖੀਰ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਧਰੂਮਨ ਐਚ. ਨਿੰਬਾਲੇ ਅਤੇ ਜਗਤਪ੍ਰੀਤ ਸਿੰਘ, ਐਸ.ਪੀ. ਇੰਨਵੈਸਟੀਗੇਸਨ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਜ਼ਿਲਾ ਮੋਗਾ ਵਿੱਚ ਕਿਤੇ ਵੀ ਕੋਈ ਵੀ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਮੋਗਾ ਪੁਲਿਸ ਅਜਿਹੇ ਗਲਤ ਅਨਸਰਾਂ ਦੀ ਨੱਕ ਵਿੱਚ ਨਕੇਲ ਪਾਉਣ ਲਈ 24 ਘੰਟੇ ਤਿਆਰ ਬਰ ਤਿਆਰ ਹੈ।
PUNJAB




INDIA








WORLD










