ਉਤਰਪ੍ਰਦੇਸ ਦੇ ਲਖੀਮਪੁਰ ਵਿੱਚ 3 ਅਕਤੂਬਰ ਨੂੰ ਭਾਜਪਾ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਉਪਰ ਗੱਡੀ ਚੜਾਅ ਕੇ ਕਈ ਲੋਕ ਕਤਲ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਪੂਰੇ ਭਾਰਤ ਵਿੱਚ ਭਾਂਬੜ ਮੱਚ ਗਏ ਸੀ ਤੇ ਦੇਸ਼ ਦੀ ਪਾਰਟੀਆਂ ਪੀੜਤਾਂ ਨੂੰ ਮਿਲਣ ਲਈ ਲਖੀਮਪੁਰ ਨੂੰ ਤੁਰ ਪਏ ਸਨ ਤੇ ਯੂਪੀ ਸਰਕਾਰ ਦੇ ਰੋਕਣ ਦੇ ਬਾਵਜੂਦ ਵੀ ਲੀਡਰ ਉਥੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ ਤੇ ਪੰਜਾਬ ਤੋਂ ਜਿਥੇ ਮੁੱਖ ਮੰਤਰੀ ਚੰਨੀ ਲਖੀਮਪੁਰ ਪਹੁੰਚ ਕੇ ਪੀੜਤਾਂ ਨੂੰ 50,50 ਲੱਖ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ । ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਵੱਡਾ ਕਾਫਲਾ ਲੈ ਕੇ ਲਖੀਮਪੁਰ ਨੂੰ ਗਿਆ ਸੀ । ਤੇ ਸਿੱਧੂ ਨੇ ਪਹੁੰਚ ਕੇ ਪੀੜਤਾਂ ਨੂੰ ਮਿਲਣ ਤੋਂ ਬਾਅਦ ਇਹ ਐਲਾਨ ਕੀਤਾ ਸੀ ਜਦੋਂ ਤੱਕ ਮੰਤਰੀ ਦੇ ਮੁੰਡੇ ਨੂੰ ਗ੍ਰਿਫਤਾਰ ਨੀ ਕਰਦੇ ਉਨ੍ਹਾਂ ਚਿਰ ਭੁੱਖ ਹੜਤਾਲ ਤੇ ਬੈਠਾ ਗਾ । ਅੱਜ ਮੰਤਰੀ ਦਾ ਮੁੰਡਾ ਅਸ਼ੀਸ਼ ਮਿਸ਼ਰਾ ਪੁਲਿਸ ਲਾਈਨ ਵਿੱਚ ਕ੍ਰਾਈਮ ਬ੍ਰਾਚ ਸਾਹਮਣੇ ਪੇਸ਼ ਹੋ ਗਿਆ ਹੈ । ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਵੀ ਖਤਮ ਕਰ ਦਿੱਤੀ ਹੈ
PUNJAB




INDIA








WORLD










