ਪੰਜਾਬ ਵਿੱਚ ਸਿਆਸੀ ਲੀਡਰਾਂ ਦਾ ਲਗਤਾਰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੱਭ ਤੋਂ ਵੱਧ ਵਿਰੋਧ ਸ੍ਰੋਮਣੀ ਅਕਾਲੀ ਦਲ ਦਾ ਹੋ ਰਿਹਾ ਹੈ ਕਿਉਂਕਿ ਕੁੱਝ ਸਮਾਂ ਪਹਿਲਾਂ ਅਕਾਲੀ ਦਲ ਨੇ ਆਪਣੀਆਂ ਸਿਆਸੀ ਰੈਲੀਆਂ ਹਲਕਿਆਂ ਵਿੱਚ ਕੀਤੀਆਂ ਸਨ ਉਦੋਂ ਵੀ ਕਿਸਾਨ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਸੀ । ਜਿਸ ਤੋਂ ਬਾਅਦ ਅਕਾਲੀ ਦਲ ਨੇ ਕਿਸਾਨਾਂ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਜਾ ਕੇ ਆਖਿਆ ਸੀ ਕਿ ਜੋ ਕਿਸਾਨ ਆਖਣਗੇ ਉਹ ਉਸ ਮੁਤਾਬਿਕ ਹੀ ਚੱਲਣਗੇ ਤੇ ਛੋਟੀਆ ਮੀਟਿੰਗਾਂ ਹੀ ਕਰਨਗੇ ਰੈਲੀਆਂ ਨਹੀਂ ਕਰਨਗੇ । ਹੁਣ ਦੁਬਾਰਾ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਜਲੰਧਰ ਦੀ ਡੀਏਵੀ ਯੂਨੀਵਰਸਿਟੀ ਦੇ ਕੋਲ ਇੱਕ ਅੱਜ ਰੈਲੀ ਰੱਖੀ ਸੀ । ਜਦੋਂ ਸੁਖਬੀਰ ਸਿੰਘ ਬਾਦਲ ਉਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਸਨ ਉਸ ਸਮੇਂ ਵੱਡੀ ਗਿਣਤੀ ਵਿੱਚ ਪਠਾਨਕੋਟ ਚੌਂਕ ਵਿੱਚ ਕਿਸਾਨ ਇਕੱਠੇ ਹੋ ਕੇ ਵਿਰੋਧ ਕਰ ਰਹੇ ਸੀ, ਸੜਕ ਦੇ ਇੱਕ ਪਾਸੇ ਖੜੇ ਕਿਸਾਨਾਂ ਵਿੱਚੋਂ ਕਿਸੇ ਨੇ ਗੱਡੀ ਚ ਬੈਠੇ ਬਾਦਲ ਵੱਲ ਜੁੱਤੀ ਚਲਾਈ ਜਿਹੜੀ ਜਾ ਕੇ ਗੱਡੀ ਦੇ ਟਾਈਰ ਤੇ ਵੱਜ ਦੀ ਹੈ । ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਹੋਰ ਸਖਤ ਕਰ ਦਿੱਤੀ ਹੈ । ਦੇਖੋ ਵੀਡੀਓ —
PUNJAB




INDIA








WORLD










