ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਸਿਰਫ ਚਾਰ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ।ਜਿਥੇ ਵੱਖ ਵੱਖ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹੈ ।ਉਥੇ ਹੀ ਪੰਜਾਬ ਕਾਂਗਰਸ ਦਾ ਕਲੇਸ਼ ਮੁੱਕਦਾ ਨਜਰ ਨੀ ਆਉਦਾ ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਸਿੱੱਧੂ ਨੇ ਕਲੇਸ਼ ਇਸ ਕਰਕੇ ਪਾਈ ਰੱਖਿਆ ਕੇ ਕੈਪਟਨ ਨੂੰ ਕੁਰਸੀ ਤੋਂ ਪਾਸੇ ਕੀਤਾ ਜਾਵੇ ਤਾਂ ਪਾਰਟੀ ਬਚ ਸਕਦੀ ਹੈ ਜਿਸ ਤੇ ਹਾਈਕਮਾਂਡ ਨੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕਰ ਚੰਨੀ ਨੂੰ ਕੁਰਸੀ ਤੇ ਬਿਠਾ ਦਿੱਤਾ ਸੀ । ਪਰ ਫੇਰ ਵੀ ਸਿੱਧੂ ਖੁਸ਼ ਨਹੀਂ ਹੋਏ । ਹੁਣ ਸਿੱਧੂ ਸਾਬ ਨੇ ਚੰਨੀ ਨਾਲ ਵੀ ਸਿੰਗ ਫਸਾ ਲਏ ਹਨ ਤੇ ਦਿਨੋ ਦਿਨ ਸਿੱਧੂ ਅਤੇ ਚੰਨੀ ਵਿੱਚ ਦੂਰੀਆਂ ਵੱਧ ਦੀਆਂ ਜਾਂਦੀਆਂ ਹਨ।
ਬੀਤੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਸੀ ਅਤੇ ਇਸ ਦੌਰਾਨ ਕਾਂਗਰਸ ਦੀਆਂ ਕਈ ਵੱਡੀਆਂ ਹਸਤੀਆਂ ਵੀ ਮੌਜੂਦ ਸਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਦੋ ਵੱਡੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਗਾਇਬ ਸਨ। ਜਿੱਥੇ ਮੁੱਖ ਮੰਤਰੀ ਦੇ ਬੇਟੇ ਦਾ ਸਾਦਾ ਵਿਆਹ ਖਬਰਾਂ ਦੀਆ ਸੁਰਖੀਆਂ ‘ਚ ਬਣਿਆ ਹੋਇਆ ਸੀ, ਉੱਥੇ ਹੀ ਇੰਨ੍ਹਾਂ ਵੱਡੇ ਆਗੂਆਂ ਦਾ ਨਾ ਪਹੁੰਚਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ। ਖਾਸ ਤੌਰ ‘ਤੇ ਨਵਜੋਤ ਸਿੱਧੂ ਦੇ ਨਾ ਪਹੁੰਚਣ ਕਾਰਨ ਕਈ ਤਰਾਂ ਦੇ ਕਿਆਸ ਲਗਾਏ ਜਾ ਰਹੇ ਹਨ।
ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਵੀ ਵਿਆਹ ਤੋਂ ਦੂਰ ਰਹੇ ਹਨ। ਵਿਆਹ ਤੋਂ ਬਾਅਦ ਕਾਂਗਰਸ ਦੀ ਅਗਲੀ ਰਣਨੀਤੀ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਕਾਂਗਰਸ ‘ਚ ਇੱਕ ਵਾਰ ਫਿਰ ਤਿੰਨ ਮਹੀਨੇ ਪਹਿਲਾਂ ਵਰਗੇ ਹਾਲਾਤ ਤਾ ਨਹੀਂ ਬਣਨ ਜਾ ਰਹੇ ਹਨ। ਇਸ ਦਾ ਇੱਕ ਕਾਰਨ ਲਖੀਮਪੁਰ ਲਈ ਰਵਾਨਾ ਹੋਣ ਸਮੇਂ ਸਾਹਮਣੇ ਆਈ ਸਿੱਧੂ ਦੀ ਇੱਕ ਵੀਡੀਓ ਨੂੰ ਵੀ ਮੰਨਿਆ ਜਾ ਰਿਹਾ ਹੈ। ਦਰਅਸਲ ਸਾਹਮਣੇ ਆਈ ਵੀਡੀਓ ‘ਚ ਨਵਜੋਤ ਸਿੱਧੂ ਲਖੀਮਪੁਰ ਜਾਣ ਤੋਂ ਪਹਿਲਾ ਕੁੱਝ ਅਪਸ਼ਬਦ ਬੋਲ ਰਹੇ ਸਨ। ਇਸ ਵੀਡੀਓ ਦੀ ਵੀ ਕਾਫੀ ਚਰਚਾ ਹੋਈ ਸੀ। ਵਿਰੋਧੀ ਧਿਰਾਂ ਨੇ ਵੀ ਇਸ ਮਾਮਲੇ ‘ਤੇ ਸਿੱਧੂ ਨੀ ਨਿਸ਼ਾਨੇ ‘ਤੇ ਲਿਆ ਸੀ। ਉੱਥੇ ਹੀ ਹੁਣ ਸਿੱਧੂ ਦਾ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ‘ਚ ਸ਼ਾਮਿਲ ਨਾ ਹੋਣਾ ਵੀ ਕਈ ਵਾਲ ਖੜ੍ਹੇ ਕਰ ਰਿਹਾ ਹੈ। ਬੀਤੇ ਦਿਨ ਨਵਜੋਤ ਸਿੱਧੂ ਅਤੇ ਵਿਜੈਇੰਦਰ ਸਿਗਲਾ ਵੈਸ਼ਨੋ ਦੇਵੀ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਗਏ ਸਨ। ਇੱਕ ਪਾਸੇ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਦੀ ਫੋਟੋ ਫੇਸਬੁੱਕ ‘ਤੇ ਵਾਇਰਲ ਹੋ ਰਹੀ ਹੈ ਅਤੇ ਦੂਜੇ ਪਾਸੇ ਸਿੱਧੂ ਅਤੇ ਸਿੰਗਲਾ ਦੀ ਵੈਸ਼ਨੋ ਦੇਵੀ ਮਾਤਾ ਮੰਦਰ ਦੀ ਫੋਟੋ ਵਾਇਰਲ ਹੋ ਰਹੀ ਹੈ।
PUNJAB




INDIA








WORLD










