ਮੋਗਾ ਜਿਲ੍ਹੇ ਦੇ ਪਿੰਡ ਫਤੇਹਗੜ ਪੰਜਤੂਰ ਵਿੱਚ ਇੱਕ ਪੁੱਤ ਵੱਲੋਂ ਸ਼ਰਾਬ ਪੀਣ ਲਈ ਮੰਗੇ ਗਏ ਪੈਸੇ ਨਾ ਮਿਲਣ ਕਾਰਨ ਆਪਣੇ ਪਿਓ ਨੂੰ ਧੱਕਾ ਮਾਰ ਕੇ ਸੁਟ ਦੇਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਤੇਹਗੜ ਪੰਜਤੂਰ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਆਪਣੇ ਪਿਓ ਸ਼ਿੰਗਾਰਾ ਸਿੰਘ ਨੂੰ ਇਸ ਕਰਕੇ ਧੱਕਾ ਮਾਰਿਆ ਕਿਉਂਕਿ ਪਿਤਾ ਨੇ ਸ਼ਰਾਬ ਪੀਣ ਲਈ ਪੈਸੇ ਨਹੀਂ ਦਿੱਤੇ ਸੀ ਤੇ ਇਨਕਾਰ ਕਰ ਦਿੱਤਾ । ਜਿਸ ਤੇ ਜਗਜੀਤ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਤਾ ਨੂੰ ਜੋਰਾ ਨਾਲ ਧੱਕਾ ਮਾਰਿਆ ਤੇ ਸ਼ਿੰਗਾਰਾ ਸਿੰਘ ਕੰਧ ਵਿੱਚ ਵੱਜ ਗਿਆ ਤੇ ਜਿਥੇ ਉਸ ਦੇ ਨੱਕ ਅਤੇ ਮੂੰਹ ਵਿਚੋਂ ਖੂਨ ਆਉਣ ਲੱਗ ਗਿਆ । ਜਿਸ ਤੋਂ ਬਾਅਦ ਮੌਤ ਹੋ ਗਈ । ਮ੍ਰਿਤਕ ਸ਼ਿੰਗਾਰਾ ਸਿੰਘ ਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ ਜਦੋਂ ਇਸ ਸਾਰੀ ਘਟਨਾ ਬਾਰੇ ਮੌਕੇ ਤੇ ਜਗਜੀਤ ਸਿੰਘ ਨਾਲ ਗੱਲ ਕੀਤਾ ਤਾਂ ਉਸ ਨੇ ਦੱਸਿਆ ਕੇ ਉਹ ਲੱਕੜ ਦਾ ਕੰਮ ਕਰਦਾ ਹੈ ਜਦੋਂ ਉਹ ਦੁਪਹਿਰ ਨੂੰ ਘਰ ਖਾਣਾ ਖਾਣ ਲਈ ਆਇਆ ਸੀ ਤਾਂ ਉਸ ਦਾ ਪਿਤਾ ਉਸ ਨੂੰ ਆਖਿਣ ਲੱਗਾ ਤੂੰ ਸ਼ਰਾਬ ਪੀ ਕੇ ਆਇਆ ਜਿਸ ਤੋਂ ਬਾਅਦ ਆਪਸ ਵਿੱਚ ਦੋਨਾਂ ਦੀ ਬਹਿਸ ਹੋ ਗਈ ਅਤੇ ਤੇ ਉਹ ਘਰ ਤੋਂ ਬਾਹਰ ਨਿਕਲ ਗਿਆ ਤੇ ਮਗਰੋ ਉਸ ਦਾ ਪਿਤਾ ਅਵਾਜ਼ਾਂ ਮਾਰਨ ਲੱਗ ਪਿਆ ਤੇ ਉਸ ਟਾਈਮ ਉਹ ਦਾ ਪਿਤਾ ਹੇਠਾਂ ਡਿੱਗ ਪਿਆ ਜਿਸ ਤੋਂ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ । ਆਰੋਪੀ ਨੇ ਦੱਸਿਆ ਉਸ ਨੇ ਆਪਣੇ ਪਿਤਾ ਨੂੰ ਕੋਈ ਧੱਕਾ ਨਹੀਂ ਮਾਰਿਆ
ਪੁਲਿਸ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਪੁਲਿਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਆਰੋਪੀ ਜਗਜੀਤ ਸਿੰਘ ਨੂੰ ਗਿਰਫਤਾਰ ਵੀ ਕਰ ਲਿਆ ਹੈ ।
PUNJAB




INDIA








WORLD










