ਬਾਘਾਪੁਰਾਣਾ 13 ਅਕਤੂਬਰ (ਪ.ਪ.) : ਭਾਵੇਂ ਕਿ ਕਲਯੁਗ ਸਿਖ਼ਰਾਂ ਤੇ ਹੈ ਪਰ ਅੱਜ ਵੀ ਵਿਸ਼ਵ ਅੰਦਰ ਸਤਯੁਗੀ ਲੋਕ ਆਪਣੀ ਇਮਾਨਦਾਰੀ ਦਾ ਸਬੂਤ ਦੇਣੋ ਕਦੇ ਵੀ ਪਿੱਛੇ ਨਹੀਂ ਹੱਟਦੇ, ਅਜਿਹਾ ਹੀ ਇਮਾਨਦਾਰੀ ਦਾ ਚੰਗਾ ਸਬੂਤ ਦਿੱਤਾ ਹੈ ਗੋਇਲ ਆਇਰਨ ਸਟੋਰ ਦੇ ਮਾਲਿਕ ਰਾਜ ਕੁਮਾਰ ਗੋਇਲ ਨੇ, ਜਿਨ੍ਹਾਂ 60 ਸਾਲ ਬਾਅਦ ਕਿਰਾਏ ਉੱਪਰ ਲਈ ਦੁਕਾਨ ਨੂੰ ਖਾਲੀ ਕਰਕੇ ਉਸਦੀਆਂ ਚਾਬੀਆਂ ਮਾਲਿਕ ਸੁਖਰਾਜ ਸਿੰਘ ਨੂੰ ਵਾਪਿਸ ਕੀਤੀਆਂ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਧਰਮਪਾਲ ਗੋਇਲ ਨੇ 60 ਸਾਲ ਪਹਿਲਾਂ ਸਵਰਗੀ ਅਵਤਾਰ ਸਿੰਘ ਤੋਂ ਬੱਸ ਸਟੈਂਡ ਅੱਗੇ ਬਣੀ ਹੋਈ ਦੁਕਾਨ ਕਿਰਾਏ ਉੱਪਰ ਲਈ ਸੀ , ਜਿਸ ਦੀਆਂ ਚਾਬੀਆਂ ਅੱਜ ਉਨ੍ਹਾਂ ਦੀ ਮਾਤਾ ਲੀਲਾ ਦੇਵੀ ਨੇ ਮਾਲਿਕਾਂ ਨੂੰ ਸੌਂਪ ਦਿੱਤੀਆਂ ਹਨ। ਗੋਇਲ ਪਰਿਵਾਰ ਇਸ ਕਦਮ ਨਾਲ ਸਮੁੱਚੇ ਸ਼ਹਿਰ ਬਾਘਾਪੁਰਾਣਾ ਵਿਚ ਪ੍ਰਸੰਸਾ ਦੇ ਮੁੱਖ ਪਾਤਰ ਬਣ ਚੁੱਕੇ ਹਨ ਤੇ ਸ਼ਹਿਰ ਦਾ ਬੁੱਧੀਜੀਵੀ ਵਰਗ ਹਰ ਕਿਰਾਏਦਾਰ ਨੂੰ ਇਸ ਤਰ੍ਹਾਂ ਮਾਲਿਕਾਂ ਨਾਲ ਵਿਚਾਰਨ ਲਈ ਸੁਝਾਵ ਦੇ ਰਿਹਾ ਹੈ। ਇਸ ਮੌਕੇ ਉਥੇ ਹਰਬੰਸ ਕੌਰ ਪਤਨੀ ਸਵਰਗੀ ਅਵਤਾਰ ਸਿੰਘ ਸਤਿਨਾਮ ਸਿੰਘ ਬਰਾੜ ਰਾਜਿੰਦਰ ਕੁਮਾਰ ਰਜਨੀਸ਼ ਮਿੱਤਲ ਸੂਪੇ ਪ੍ਰਕਾਸ਼ ਪੱਤਰਕਾਰ ਮੁਨੀਸ਼ ਸ਼ਰਮਾ ,ਤਰਲੋਚਨ ਸਿੰਘ ਬਰਾੜ , ਅੰਜੂ ਗੋਇਲ, ਰਿਤਿਕ ਗੋਇਲ, ਪੂਨਮ ਗੋਇਲ ਅਤੇ ਹੋਰ ਪਰਿਵਾਰਕ ਮੈਂਬਰ ਮਜੂਦ ਸਨ।
PUNJAB




INDIA








WORLD










