ਬਾਘਾਪੁਰਾਣਾ, 14 ਅਕਤੂਬਰ (ਪ.ਪ.) : ਭਾਰਤ ਵਿੱਚ ਸਭ ਤੋਂ ਇਮਾਨਦਾਰ ਅਤੇ ਆਪਣੀ ਡਿਊਟੀ ਪ੍ਰਤੀ ਤਨਦੇਹੀ ਨਾਲ ਕੰਮ ਲਈ ਜੇਕਰ ਕੋਈ ਜਾਣਿਆ ਜਾਂਦਾ ਹੈ ਤਾਂ ਉਹ ਹਨ ਭਾਰਤੀ ਫੌਜ ਦੇ ਜਵਾਨ ਤੇ ਇਨ੍ਹਾਂ ਦੀ ਇਸ ਤਨਦੇਹੀ ਅਤੇ ਇਮਾਨਦਾਰੀ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਇੱਕ ਜੀ.ਓ.ਜੀ. ਨਾਮਕ ਨਵੀਂ ਟੀਮ ਬਣਾਈ ਗਈ ਸੀ। ਜਿੱਥੇ ਪੂਰੇ ਪੰਜਾਬ ਵਿੱਚ ਜੀ.ਓ.ਜੀ ਚੰਗੀਆਂ ਸੇਵਾਵਾਂ ਨਿਭਾਅ ਰਹੀ ਹੈ ਉਥੇ ਹੀ ਜਿਲ੍ਹਾ ਮੋਗਾ ਜੀ.ਓ.ਜੀ. ਹੈਡ ਦੇ ਨਾਮ ਨਾਲ ਨਵੇਂ ਵਿਵਾਦ ਜੁੜਦੇ ਦਿਖਾਈ ਦੇ ਰਹੇ ਹਨ। ਇਹ ਇਲਜ਼ਾਮ ਉਕਤ ਜੀ.ਓ.ਜੀ ਹੈਡ ਦੁਆਰਾ ਨੌਕਰੀ ਤੋਂ ਬਿਨ੍ਹਾਂ ਕਿਸੇ ਨੋਟਿਸ ਬਰਖਾਸਤ ਕੀਤੇ ਸਾਬਕਾ ਜੀ.ਓ.ਜੀ. ਓਮ ਪ੍ਰਕਾਸ਼ ਸਿੰਘ, ਜਗਦੇਵ ਸਿੰਘ, ਜਗਦੀਸ਼ ਸਿੰਘ, ਦੁੱਲਾ ਸਿੰਘ, ਬਿੱਕਰ ਸਿੰਘ ਨੇ ਲਗਾਏ ਹਨ, ਉਨ੍ਹਾਂ ਕਿਹਾ ਕਿ ਉਕਤ ਜਿਲ੍ਹਾ ਹੈਡ ਤਾਨਾਸ਼ਾਹੀ ਰਵਈਏ ਦਾ ਮਾਲਿਕ ਹੈ ਤੇ ਬਿਨ੍ਹਾਂ ਕੋਈ ਕਾਰਨ ਜਾਂ ਨੋਟਿਸ ਦੇ ਕਿਸੇ ਵੀ ਜੀ.ਓ.ਜੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੰਦਾ ਹੈ। ਨਾਲ ਹੀ ਉਕਤ ਸਾਬਕਾ ਜੀ.ਓ.ਜੀ. ਨੇ ਵੱਡਾ ਇਲਜਾਮ ਇਹ ਵੀ ਲਗਾਇਆ ਕਿ ਟ੍ਰੇਨਿੰਗ ਦੌਰਾਨ ਜਿਲ੍ਹਾ ਹੈਡ ਨੇ 1,16,420 ਰੁਪਏ ਦਾ ਫਰਜ਼ੀ ਬਿੱਲ ਬਣਾਕੇ ਵੀ ਘਪਲੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਜ਼ਿਲ੍ਹਾ ਹੈੱਡ ਵੱਲੋਂ ਉਨ੍ਹਾਂ ਦੀ ਬਿਨ੍ਹਾਂ ਕਿਸੇ ਕਾਰਨ 3 ਮਹੀਨੇ ਦੀ ਤਨਖਾਹ ਵੀ ਕੱਟੀ ਗਈ ਤੇ ਹਮੇਸ਼ਾ ਖਾਣ-ਪੀਣ ਦਾ ਕਹਿਕੇ ਪੈਸਿਆਂ ਦੀ ਮੰਗ ਵੀ ਕੀਤੀ ਜਾਂਦੀ ਸੀ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦਾ ਮਸਲਾ ਆਪਣੇ ਧਿਆਨ ਹਿੱਤ ਲਿਆਕੇ ਇਸਨੂੰ ਹੱਲ ਕੀਤਾ ਜਾਵੇ।
PUNJAB




INDIA








WORLD










