ਦਿੱਲੀ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਤੇ ਇੱਕ ਵਿਆਕਤੀ ਦਾ ਕਤਲ ਕਰਨ ਦੇ ਇਲਜਾਮ ਲੱਗੇ ਹਨ । ਦੱਸ ਦੇੇਈਏ ਪੂਰੇ ਇੱਕ ਸਾਲ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ । ਜਿਸ ਵਿੱਚ ਨਿਹੰਗ ਸਿੰਘ ਵੀ ਇਸ ਧਰਨੇ ਵਿੱਚ ਉਸ ਸਮੇਂ ਤੋਂ ਹੀ ਕਿਸਾਨਾਂ ਨਾਲ ਬੈਠੇ ਹੋਏ ਹਨ ।ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਇੱਕ ਵਿਆਕਤੀ ਦੀ ਲਾਸ਼ ਬੈਰੀਕੇਡ ਨਾਲ ਲਟਕਦੀ ਹੋਈ ਮਿਲੀ ਜਿਸ ਦੇ ਹੱਥ ਵੱਡ ਕੇ ਨਾਲ ਹੀ ਲਟਕਾਇਆ ਹੋਇਆ ਸੀ। ਜਦੋਂ ਇਸ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਤੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਸ ਵਿਆਕਤੀ ਵੱਲੋਂ ਜੋ ਕੀਤਾ ਗਿਆ ਉਸ ਸਬੰਧੀ ਨਿਹੰਗ ਦੱਸ ਰਹੇ ਹਨ । ਨਿਹੰਗ ਸਿੰਘਾਂ ਦੇ ਮੁਤਾਬਿਕ ਇਹ ਵਿਆਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰ ਰਿਹਾ ਸੀ ਤੇ ਮੌਕੇ ਤੇ ਹੀ ਇਸ ਦਾ ਗੁੱਟ ਵੱਡ ਦਿੱਤਾ ਸੀ। ਇਸ ਦੇ ਕੱਪੜੇ ਵੀ ਨਿਹੰਗ ਸਿੰਘ ਵਾਲੇ ਪਾਏ ਹੋਏ ਸਨ।
ਨਿਹੰਗਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨੇ ਇਸ ਵਿਅਕਤੀ ਨੂੰ 30,000 ਰੁਪਏ ਦੇ ਕੇ ਅਜਿਹਾ ਕਰਨ ਲਈ ਭੇਜਿਆ ਸੀ। ਦੋਸ਼ ਹੈ ਕਿ ਨਿਹੰਗਾਂ ਨੇ ਵੀਰਵਾਰ ਰਾਤ ਨੂੰ ਹੀ ਇਸ ਕਾਰੇ ਦੀ ਵੀਡੀਓ ਵੀ ਬਣਾਈ ਸੀ। ਫਿਰ ਇਹ ਸ਼ੁੱਕਰਵਾਰ ਸਵੇਰੇ ਵਾਇਰਲ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਿਹੰਗਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ। ਉਧਰ ਥਾਣਾ ਮੁਖੀ ਰਵੀ ਕੁਮਾਰ ਮੌਕੇ ‘ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
PUNJAB




INDIA








WORLD










