ਬਾਘਾਪੁਰਾਣਾ 15 ਅਕਤੂਬਰ (ਪ.ਪ.) : ਬਾਘਾ ਪੁਰਾਣਾ ਦੇ ਪਿੰਡ ਨਾਥੇਵਾਲ ਵਿਚ 2 ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੇ ਨਾਮ ਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਝੰਡਿਆਣਾ ਅਤੇ ਜਸਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਝੰਡਿਆਣਾ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਕਤਲ ਕਿਸੇ ਤੇਜਧਾਰ ਹਥਿਆਰ ਨਾਲ ਕੀਤੇ ਗਏ ਹਨ ਤੇ ਜਿਨ੍ਹਾਂ 2 ਵਿਅਕਤੀਆਂ ਦੇ ਕਤਲ ਹੋਏ ਹਨ ਉਹ ਮੋਗਾ ਦੇ ਪਿੰਡ ਝੰਡਿਆਣਾ ਦੇ ਦੱਸੇ ਜਾ ਰਹੇ ਹਨ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਕਤਲ ਹੋਏ ਕਰਨਾ ਦਾ ਪਤਾ ਲਗਾਇਆ ਜਾ ਰਿਹਾ ਤੇ ਕਿਸਨੇ ਕਤਲ ਕੀਤੇ ਇਹ ਅਜੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
PUNJAB




INDIA








WORLD










