ਪੰਜਾਬ ਦੇ ਜਿਲ੍ਹਾ ਫਾਜਿਲਕਾ ਦੇ ਪਿੰਡ ਸੱਪਾਂਵਾਲੀ ਵਿੱਚ ਲੰਘੀ ਰਾਤ ਨਵ ਵਿਆਹੇ ਜੋੜੇ ਦਾ ਕਤਲ ਕਰਕੇ ਲਾਸ਼ਾਂ ਪਿੰਡ ਦੇ ਚੌਰਾਹੇ ਵਿੱਚ ਸੁੱਟ ਦਿੱਤੀਆਂ ਗਈਆਂ ਸਨ। ਜਦੋਂ ਇਸ ਸਬੰਧੀ ਪੁਲਿਸ ਨੂੰ ਇਤਲਾਹ ਮਿਲੀ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਾਬਜੇ ਵਿਚ ਲੈ ਕੇ ਜਾਂਚ ਕੀਤੀ ਤਾਂ ਪਤਾ ਲੱਗਾ । ਲੜਕਾ ਅਤੇ ਲੜਕੀ ਨੇ ਪ੍ਰੇਮ ਵਿਆਹ ਕੀਤਾ ਸੀ ਜਿਸ ਨੂੰ ਲੈ ਕੇ ਹੀ ਕਤਲ ਕੀਤੇ ਗਏ ਸਨ। ਦੱਸ ਦੇਈਏ ਸੁਮਨ ਰਾਣੀ ਕੰਬੋਜ ਪੁੱਤਰੀ ਕਾਲੂ ਰਾਮ ,ਰੋਹਤਾਸ਼ ਸਿੱਘ ਪੁੱਤਰ ਭਗਤ ਸਿੰਘ ,ਵਾਸੀ ਦੋਨੋ ਸੱਪਾਂਵਾਲੀ ਜਿਲ੍ਹਾ ਫਾਜਿਲਕਾ ਇਹ ਦੋਨਾਂ ਦੀ ਲੰਮੇ ਸਮੇਂ ਤੋਂ ਆਪਸ ਵਿੱਚ ਦੋਸਤੀ ਸੀ । ਜਿਸ ਦੌਰਾਨ ਇਹ ਵਿਆਹ ਕਰਨਾ ਚਾਹੁੰਦੇ ਸੀ ਪਰ ਪਰਿਵਾਰਾਂ ਨੇ ਵਿਆਹ ਦੇ ਪ੍ਰਸਤਾਵ ਠੁਕਰਾ ਦਿੱਤਾ ਸੀ । ਮਿਲੀ ਜਾਣਕਾਰੀ ਮੁਤਾਬਿਕ ਰੋਹਤਾਸ਼ ਤੇ ਸੁਮਨ 28 ਸਤੰਬਰ ਨੂੰ ਘਰ ਤੋਂ ਲਾਪਤਾ ਹੋ ਗਏ ਸਨ। ਉਸ ਤੋਂ ਬਾਅਦ 13 ਅਕਤੂਬਰ ਨੂੰ ਦੋਨਾਂ ਨੇ ਦਿੱਲੀ ਵਿੱਚ ਵਿਆਹ ਕਰਵਾ ਲਿਆ ਸੀ । ਇਹ ਦੋਨੋਂ ਬਾਲਗ ਸਨ ਤੇ ਮਾਪਿਆਂ ਨੂੰ ਇਨ੍ਹਾਂ ਦਾ ਅੰਤਰਜਾਤੀ ਵਿਆਹ ਮਨਜੂਰ ਨਹੀਂ ਸੀ । ਜਿਸ ਤੋਂ ਬਾਅਦ ਇਹ ਕਤਲ ਹੋ ਜਾਂਦੇ ਹਨ । ਤੁਹਾਨੂੰ ਦੱਸ ਦੇਈਏ ਇਹ ਸਾਰਾ ਕੇਸ ਮੋਗਾ ਜਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਦੇ ਪਿੰਡ ਰੌਤਾਂ ਤੋਂ ਸ਼ੁਰੂ ਹੋਇਆ ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਰੋਹਤਾਸ਼ ਤੇ ਸੁਮਨ ਪ੍ਰੇਮ ਵਿਆਹ ਕਰਾਉਣ ਤੋਂ ਬਾਅਦ ਰੋਹਤਾਸ਼ ਆਪਣੀ ਭੈਣ ਕੋਲ13 ਅਕਤੂਬਰ ਤੋਂ ਆ ਕੇ ਰਹਿਣ ਲੱਗ ਗਿਆ ਸੀ ।ਇਸ ਪ੍ਰੇਮੀ ਜੋੜੇ ਨੂੰ ਪਿੰਡ ਰੌਂਤਾਂ ਵਿੱਚੋਂ ਅਗਵਾ ਕਰ ਲਿਆ ਗਿਆ ਅਤੇ ਰਸਤੇ ਵਿੱਚ ਹੀ ਉਨ੍ਹਾਂ ਦੀ ਤਾਰ ਨਾਲ ਗਲ ਘੁੱਟ ਕੇ ਹੱਤਿਆ ਕਰ ਇਹ ਦੋਨਾਂ ਦੀ ਬਰਾਦਰੀ ਵੱਖ ਹੋਣ ਕਰਕੇ ਪਰਿਵਾਰ ਇਨ੍ਹਾਂ ਦੀ ਸ਼ਾਦੀ ਦੇ ਖਿਲਾਫ ਸੀ । ਥਾਣਾ ਨਿਹਾਲ ਸਿੰਘ ਵਾਲਾ ਮੁਖੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਿਹਾਲ ਸਿੰਘ ਵਾਲਾ ਪੁਲੀਸ ਨੇ 16 ਦੋਸ਼ੀਆਂ 1.ਆਤਮਾਂ ਰਾਮ ਪੁੱਤਰ ਮਹਿਤਾਬ ਰਾਮ 2.ਮਹਿੰਦਰ ਰਾਮ ਪੁੱਤਰ ਮਹਿਤਾਬ ਰਾਮ 3.ਨਰੇਸ਼ ਕੁਮਾਰ ਪੁੱਤਰ ਆਤਮਾਂ ਰਾਮ 4.ਮਨਦੀਪ ਸਿੰਘ ਪੁੱਤਰ ਆਤਮਾਂ ਰਾਮ 5.ਬੱਬੂ ਪੁੱਤਰ ਚੰਬਾ ਰਾਂਮ 6.ਪਾਲੀ ਪੁੱਤਰ ਚੰਬਾ ਰਾਮ 7.ਸੋਨੂੰ ਮੈਂਬਰ ਪੁੱਤਰ ਲੇਖ ਰਾਮ 8.ਲੇਖ ਰਾਜ ਪੁੱਤਰ ਨਾਮਲੂਮ 9.ਸ਼ੇਰੀ ਉਰਫ ਸ਼ੇਰ ਸਿੰਘ ਪੁੱਤਰ ਕਸ਼ਮੀਰ ਚੰਦ 10.ਦੋਲੀ ਉਰਫ ਸ਼ੇਖਰ ਪੁੱਤਰ ਕਸ਼ਮੀਰ ਚੰਦ 11.ਬਬਲੀ ਪੁੱਤਰ ਬਾਰਾ ਰਾਮ 12.ਛਿੰਦੀ 13.ਬੱਬੂ ਪੁੱਤਰਾਨ ਵਜੀਰ ਚੰਦ 14.ਵਿਨੋਦ ਪੁੱਤਰ ਰਮੇਸ਼ ਕੁਮਾਰ 15. ਹੀਰਾ ਰਾਮ ਪੁੱਤਰ ਬਾਰਾ ਰਾਮ 16.ਕੇਵਲ ਪੁੱਤਰ ਬਾਰਾ ਰਾਮ ਵਾਸੀਆਨ ਸੱਪਾਂ ਵਾਲੀ ਥਾਣਾ ਖੂਹੀਆਂ ਸਰਵਰ ਜਿਲ੍ਹਾ ਫਾਜਿਲਕਾ ਤੇ ਧਾਰਾ 199/17-10-2021 ਅ/ਧ 302, 452, 364, 148, 149 ਭ:ਦ: ਤਹਿਤ ਮਾਮਲਾ ਦਰਜ ਕਰ ਲਿਆ ਹੈ ।
PUNJAB




INDIA








WORLD










