ਪੰਜਾਬ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿੱਚ ਹਾਈਕਮਾਡ ਨੇ ਦੋਨਾਂ ਨੂੰ ਇੱਕ ਹੋ ਕੇ ਚੱਲਣ ਦੇ ਹੁਕਮ ਕੀਤੇ ਹੈ । ਜਿਥੇ ਕਾਂਗਰਸ ਹਾਈਕਮਾਡ ਨੇ ਸਿੱਧੂ ਨੂੰ ਦਿੱਲੀ ਸੱਦ ਕੇ ਉਸ ਦਾ ਪੱਖ ਸੁਣਿਆ ਗਿਆ ਤੇ ਅਸਤੀਫਾ ਵੀ ਨਾ ਮਨਜੂਰ ਕਰਕੇ ਪੰਜਾਬ ਭੇਜ ਦਿੱਤਾ ਗਿਆ ਤੇ ਹਦਾਇਤ ਕੀਤੀ ਕੇ ਪੰਜਾਬ ਪਹੁੰਚ ਕੇ ਪਾਰਟੀ ਲਈ ਕੰਮ ਕਰੋ ਤੇ ਜਿੰਨੇ ਵੀ ਮੁੱਦੇ ਹੈ ਉਹ ਮੁੱਖ ਮੰਤਰੀ ਨਾਲ ਸਾਂਝੇ ਕਰੋ ਤੇ ਰਲ ਕੇ 2022 ਦੀਆ ਚੋਣਾਂ ਦੀ ਤਿਆਰੀ ਕਰੋ । ਪਰ ਉਸ ਦੇ ਬਾਵਜੂਦ ਸਿੱਧੂ ਅਤੇ ਚੰਨੀ ਵਿਚਕਾਰ ਤਲ਼ਖੀ ਅਜੇ ਬਰਕਰਾਰ ਹੈ । ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਚੰਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕੇ ਹਾਈ ਕਮਾਨ ਦੇ ਨੁਕਤਿਆਂ ‘ਤੇ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਮਸਲੇ ਹੱਲ ਕਰੇਗੀ। ਸਿੱਧੂ ਨੇ ਵੀ ਬਹੁਤ ਸਾਰੇ ਸੁਝਾਅ ਦਿੱਤੇ ਹਨ ਜਿਨ੍ਹਾਂ ਨੂੰ ਮਿਲ ਕੇ ਹੱਲ ਕੀਤਾ ਜਾਵੇਗਾ।
ਇਸ ਦੌਰਾਨ ਮੁੱਖ ਮੰਤਰੀ ਨੇ ਤੰਜ ਕੱਸਦੇ ਕਿਹਾ ਕਿ ਪਾਰਟੀ ਸੁਪਰੀਮ ਹੈ, ਸਿੱਧੂ ਦੇ ਉੱਪਰ ਵੀ ਹਾਈਕਮਾਨ ਹੈ। ਸਿੱਧੂ ਪਾਰਟੀ ਦੇ ਪ੍ਰਧਾਨ ਹਨ, ਉਹ ਜੋ ਵੀ ਨੁਕਤੇ ਦੱਸਦੇ ਹਨ ਉਨ੍ਹਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਹਾਈਕਮਾਨ ਨੂੰ ਚਿੱਠੀ ਲਿਖੀ ਸੀ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਚਾਰ ਪੰਨਿਆਂ ਦੇ ਪੱਤਰ ਵਿੱਚ 13 ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਸੀ। ਸਿੱਧੂ ਵੱਲੋਂ ਜਿਨ੍ਹਾਂ 13 ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ‘ਚ ਬੇਅਦਬੀ ਦੇ ਮਾਮਲੇ ਉਤੇ ਨਿਆਂ, ਨਸ਼ੇ, ਖੇਤੀ, ਬਿਜਲੀ, ਸਰਕਾਰ ਅਤੇ ਬਿਜਲੀ ਕੰਪਨੀਆਂ ਦਰਮਿਆਨ ਸਮਝੌਤਿਆਂ ਨੂੰ ਰੱਦ ਕਰਨਾ, ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦਾ ਵਿਕਾਸ, ਰੁਜ਼ਗਾਰ, ਸਿੰਗਲ ਵਿੰਡੋ ਸਿਸਟਮ, ਸ਼ਰਾਬ, ਖਣਨ, ਕੇਬਲ ਮਾਫੀਆ ਅਤੇ ਆਵਾਜਾਈ ਸ਼ਾਮਿਲ ਹਨ।
ਉੱਥੇ ਹੀ ਬੀਤੀ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵਿਚਕਾਰ ਇੱਕ ਮੁਲਾਕਾਤ ਵੀ ਹੋਈ ਸੀ। ਜੋ ਕਾਫੀ ਲੰਮੇ ਸਮੇ ਤੱਕ ਜਾਰੀ ਰਹੀ ਸੀ। ਉੱਥੇ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਜਿਹੜਾ ਵਿਜ਼ਨ ਲੈ ਕੇ ਆਏ ਸੀ, ਉਨ੍ਹਾਂ ਦੇ ਅਨੁਸਾਰ ਕੰਮ ਨਹੀਂ ਹੋਇਆ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਹੈ।
PUNJAB




INDIA








WORLD










