ਬਾਘਾਪੁਰਾਣਾ 18 ਅਕਤੂਬਰ (ਪ.ਪ.) : ਕਿਸਾਨ ਅੰਦੋਲਨ ਨੂੰ ਚਲਦੇ ਕਾਫੀ ਲੰਬਾ ਸਮਾਂ ਹੋ ਗਿਆ ਹੈ ਅਤੇ ਉਥੇ ਵੱਡੀ ਗਿਣਤੀ ਵਿਚ ਕਿਸਾਨ ਸ਼ਹੀਦੀਆਂ ਵੀ ਪ੍ਰਾਪਤ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਅਤੇ ਆਰਥਿਕ ਤੌਰ ਤੇ ਸਥਿਰ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਜਿਸਦੇ ਤਹਿਤ ਅੱਜ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਤਹਿਸੀਲਦਾਰ ਗੁਰਮੀਤ ਸਹੋਤਾ ਦੀ ਅਗਵਾਈ ਹੇਠ 7 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਤਕਸੀਮ ਕੀਤੀਆਂ ਗਈਆਂ। ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਅੱਜ (1) ਗੁਲਾਬ ਸਿੰਘ ਪੁੱਤਰ ਸਵ: ਜਗਰੂਪ ਸਿੰਘ, ਪਿੰਡ ਡੇਮਰੂ ਕਲਾਂ, ਸਬ ਡਵੀਜ਼ਨ, ਬਾਘਾਪੁਰਾਣਾ, ਜ਼ਿਲਾ ਮੋਗਾ , (2) ਚਮਕੌਰ ਸਿੰਘ ਪੁੱਤਰ ਸਵ: ਜੀਤ ਸਿੰਘ, ਪਿੰਡ ਨੱਥੂਵਾਲਾ ਗਰਬੀ, ਸਬ ਡਵੀਜ਼ਨ, ਬਾਘਾਪੁਰਾਣਾ, ਜ਼ਿਲਾ ਮੋਗਾ, (3) ਅਮਰੀਕ ਸਿੰਘ ਪੁੱਤਰ ਸਵ: ਜਗਤਾਰ ਸਿੰਘ, ਪਿੰਡ ਰਾਜਿਆਣਾ, ਸਬ ਡਵੀਜ਼ਨ, ਬਾਘਾਪੁਰਾਣਾ, ਜ਼ਿਲਾ ਮੋਗਾ, (4) ਜਸਵਿੰਦਰ ਕੌਰ ਪੁੱਤਰੀ ਸਵ: ਗੁਰਦੀਪ ਸਿੰਘ, ਪਿੰਡ ਭਲੂਰ, ਸਬ ਡਵੀਜ਼ਨ, ਬਾਘਾਪੁਰਾਣਾ ਜ਼ਿਲਾ ਮੋਗਾ, (5) ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਪਿੰਡ ਰੋਡੇ, ਸਬ ਡਵੀਜ਼ਨ, ਬਾਘਾਪੁਰਾਣਾ, ਜ਼ਿਲਾ ਮੋਗਾ ,(6) ਸ਼ਰਨਦੀਪ ਸਿੰਘ ਪੁੱਤਰ ਸਵ: ਲਖਵੀਰ ਸਿੰਘ, ਪਿੰਡ ਥਰਾਜ, ਸਬ ਡਵੀਜ਼ਨ, ਬਾਘਾਪੁਰਾਣਾ, ਜ਼ਿਲਾ ਮੋਗਾ ,(7) ਰਣਜੋਧ ਸਿੰਘ ਪੁੱਤਰ ਸਵ: ਸੁਖਚੈਨ ਸਿੰਘ, ਪਿੰਡ ਸੇਖਾ ਕਲਾਂ, ਸਬ ਡਵੀਜ਼ਨ, ਬਾਘਾਪੁਰਾਣਾ, ਜ਼ਿਲਾ ਮੋਗਾ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਪੰਜਾਬ ਦੇ ਕਿਸਾਨਾਂ ਨਾਲ ਹਿੱਕ ਠੋਕ ਕੇ ਖੜੇ ਹਨ ਤੇ ਆਉਣ ਵਾਲੇ ਸਮੇਂ ਵਿਚ ਜੇਕਰ ਕਿਸਾਨਾਂ ਨੂੰ ਕਿਸੇ ਵੀ ਮਦਦ ਦੀ ਜਰੂਰਤ ਹੋਵੇਗੀ ਤਾਂ ਉਹ ਆਪਣਾ ਮੁਢਲਾ ਫਰਜ ਸਮਝਦੇ ਹੋਏ ਉਸਨੂੰ ਪੂਰਾ ਜਰੂਰ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਜਗਸੀਰ ਸਿੰਘ ਕਾਲੇਕੇ ,ਵਾਈਸ ਚੇਅਰਮੈਨ ਸੁਭਾਸ਼ ਗੋਇਲ , ਗੁਰਚਰਨ ਸਿੰਘ ਕੋਕਰੀ ਸਮੇਤ ਹੋਰ ਵੀ ਆਗੂ ਮਜੂਦ ਸਨ।
PUNJAB




INDIA








WORLD










