ਦਿੱਲੀ ਸਿੰਘੂ ਬਾਰਡਰ ਤੇ ਜਦੋਂ ਤੋਂ ਕਿਸਾਨ ਅਦਲੋਨ ਚੱਲ ਰਿਹਾ ਹੈ ਉਦੋਂ ਤੋਂ ਹੀ ਨਿਹੰਗ ਸਿੰਘ ਵੀ ਦਿੱਲੀ ਵਾਲੀ ਸਾਈਡ ਤੇ ਡਟੇ ਹੋਏ ਹੈ ।ਪਰ ਪਿਛਲੇ ਦਿਨਾਂ ਤੋਂ ਜੋ ਸਿੰਘੂ ਬਾਰਡਰ ਤੇ ਹੋਇਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਨਿਹੰਗ ਸਿੰਘ ਆਹਮੋ ਸਾਹਮਣੇ ਹੋ ਗਏ ਹਨ।
ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਹੋਏ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਉਥੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਵੱਲੋਂ ਵੀ ਅਜਿਹੇ ਬਿਆਨ ਸਾਹਮਣੇ ਆ ਚੁੱਕੇ ਹਨ ਕਿ ਨਿਹੰਗਾਂ ਨੂੰ ਬਾਰਡਰ ‘ਤੇ ਨਹੀਂ ਰੁਕਣਾ ਚਾਹੀਦਾ।
27 ਅਕਤੂਬਰ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਸਿੰਘੂ ਬਾਰਡਰ ਖਾਲੀ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਇਸ ਮੀਟਿੰਗ ਵਿੱਚ ਸੰਤ ਸਮਾਜ ਦੇ ਸਾਰੇ ਲੋਕ, ਬੁੱਧੀਜੀਵੀ ਅਤੇ ਸੰਗਤ ਸ਼ਾਮਲ ਹੋਵੇਗੀ। ਇਸ ਦੌਰਾਨ ਇਸ ਵਿਸ਼ੇ ‘ਤੇ ਚਰਚਾ ਹੋਵੇਗੀ ਅਤੇ ਸਾਰਿਆਂ ਵੱਲੋਂ ਮਿਲ ਕੇ ਜੋ ਫੈਸਲਾ ਲਿਆ ਜਾਵੇਗਾ ਉਸ ਨੂੰ ਨਿਹੰਗ ਸਿੰਘ ਵੀ ਮੰਨਣਗੇ।
ਨਿਹੰਗ ਜਥੇਬੰਦੀਆਂ ਦੇ ਮੁਖੀਆਂ ਵਿੱਚੋਂ ਇੱਕ ਰਾਜਾ ਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ਵਿੱਚ ਨਹੀਂ ਹਾਂ। ਅਸੀਂ ਜੋ ਕੀਤਾ ਹੈ ਉਸ ਨੂੰ ਸਵੀਕਾਰ ਕਰ ਲਿਆ ਹੈ। ਬਾਕੀ ਜੋ ਫੈਸਲਾ ਇਕੱਠ ਵਿੱਚ ਲਿਆ ਜਾਵੇਗਾ ਅਸੀਂ ਉਹ ਸਵੀਕਾਰ ਕਰਾਂਗੇ।
PUNJAB




INDIA








WORLD










