ਅੰਮ੍ਰਿਤਸਰ ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ):- ਸ਼ਹਿਰ ਅੰਦਰ ਪੈਂਦੇ ਗਰੀਨ ਅਮ੍ਰਿਤਸਰ ਵਿਖੇ ਦੁਪਹਿਰ ਸਮੇਂ ਸ੍ਰੀਮਤੀ ਪ੍ਰਭਾ ਟੰਡਨ ਦੀ ਘਰ ਵਿੱਚ ਅਣਪਛਾਤੇ ਵਿਅਕਤੀਆਂ ਵਲੋਂ ਦਾਖਿਲ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ, ਜਿਸ ਵਿੱਚ ਸ੍ਰੀ ਮਤੀ ਪ੍ਰਭਾ ਟੰਡਨ ਪਾਸੋਂ ਜਬਰਦਸਤੀ ਉਸ ਦੀਆਂ ਪਹਿਨੀਆ ਹੋਈਆ ਦੋ ਸੋਨੇ ਦੀਆਂ ਚੂੜੀਆਂ ਵਜਨੀ 20 ਗ੍ਰਾਮ ਅਤੇ ਉਸਦਾ ਮੋਬਾਇਲ ਅਤੇ ਉਸਦੇ ਡਰਾਈਵਰ ਰਵੀ ਯਾਦਵ ਦੇ ਬੱਚਿਆ ਤੋਂ 3 ਮੋਬਾਇਲਾਂ ਦੀ ਲੁੱਟ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਿਵਲ ਲਾਈਨਜ ਅਮ੍ਰਿਤਸਰ ਦੀ ਪੁਲਿਸ ਵਲੋਂ ਮੁਕੱਦਮਾ ਨੰਬਰ 255 ਜੁਰਮ 455,392 ਆਈ.ਪੀ. ਸੀ ਤਹਿਤ ਦਰਜ ਕੀਤਾ ਗਿਆ ਸੀ ਅਤੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਡਾਕਟਰ ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਅਮ੍ਰਿਤਸਰ, ਸ੍ਰੀ ਸੰਦੀਪ ਮਲਿਕ ਏ. ਡੀ.ਸੀ.ਪੀ -2 ਅਮ੍ਰਿਤਸਰ , ਸ੍ਰੀ ਹਰਮਿੰਦਰ ਸਿੰਘ ਸੰਧੂ ਏ.ਸੀ.ਪੀ ਕਰਾਈਮ ਅਤੇ ਸ੍ਰੀ ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਉੱਤਰੀ ਅਮ੍ਰਿਤਸਰ ਵਲੋਂ ਦਿਤੇ ਦਿਸ਼ਾ ਨਿਰਦੇਸਾ ਅਨੁਸਾਰ ਕਾਰਵਾਈ ਕਰਦਿਆਂ ਇੰਸਪੈਕਟਰ ਸਿਵਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਅਮ੍ਰਿਤਸਰ ਵਲੋਂ ਸਮੇਤ ਆਪਣੀ ਸਮੂਹ ਟੀਂਮ ਅਤੇ ਸੀ.ਆਈ ਏ ਸਟਾਫ ਦੀ ਟੀਂਮ ਵਲੋਂ ਤਕਨੀਕੀ ਤਰੀਕੇ ਨਾਲ ਤਫਤੀਸ ਕਰਦੇ ਹੋਏ, ਮੁਕਦਮੇ ‘ਚ ਇੱਕ ਔਰਤ ਜਸਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਸਹਿਬਜਾਦਾ ਫਤਿਹ ਸਿੰਘ ਨਗਰ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਜਿਸਦੀ ਪੁਛਗਿੱਛ ਕੀਤੇ ਜਾਣ ਤੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਉਸਦਾ ਜਵਾਈ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਪੁਤਰ ਕੰਵਲਜੀਤ ਸਿੰਘ ਵਾਸੀ ਗਿਆਨਚੰਦ ਮੁਹੱਲਾ ਨੇੜੇ ਬਾਪੂ ਮਾਰਕੀਟ ਲੁਹਾਰਾ ਰੋਡ ਲੁਧਿਆਣਾ ਅਤੇ ਜਵਾਈ ਦਾ ਭਰਾ ਅਰਸ਼ਦੀਪ ਸਿੰਘ ਉਰਫ ਆਸੂ ਨਾਮਜਦ ਹੋਏ ਸਨ । ਜੋ ਸ੍ਰੀ ਸਰਬਜੀਤ ਸਿੰਘ ਬਾਜਵਾ ਏ. ਸੀ.ਪੀ ਉੱਤਰੀ ਅਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟ ਦੀਆ ਵਾਰਦਾਤ ਦੇ ਫਰਾਰ ਦੋਨੋ ਦੋਸੀ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਪੁਤਰ ਕੰਵਲਜੀਤ ਸਿੰਘ ਵਾਸੀ ਗਿਆਨਚੰਦ ਮੁਹੱਲਾ ਨੇੜੇ ਬਾਪੂ ਮਾਰਕੀਟ ਲੁਹਾਰਾ ਰੋਡ ਲੁਧਿਆਣਾ ਅਤੇ ਉਸਦਾ ਭਰਾ ਅਰਸ਼ਦੀਪ ਸਿੰਘ ਉਰਫ ਆਸੂ ਥਾਣਾ ਸਿਵਲ ਲਾਈਨਜ ਅਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹਨਾਂ ਪਾਸੋਂ ਲੁੱਟ ਕੀਤੀਆ, ਸੋਨੇ ਦੀਆਂ ਚੂੜੀਆ ਬਾਮਦ ਕੀਤੀਆਂ ਗਈਆਂ ਹਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਪਲੈਂਡਰ ਅਤੇ ਹਥਿਆਰ ਦਾਤਰ ਅਤੇ ਕ੍ਰਿਪਾਨ ਵੀ ਬ੍ਰਾਮਦ ਕਰ ਲਏ ਗਏ ਹਨ । ਅਗੇ ਦੋਸੀਆ ਪਾਸੋਂ ਪੁਛਗਿੱਛ ਕੀਤੀ ਜਾ ਰਹੀ ਹੈ ।
PUNJAB




INDIA








WORLD










