ਦਿੱਲੀ ਬਾਰਡਰਾਂ ਤੇ ਇੱਕ ਸਾਲ ਤੋਂ ਚਲਦੇ ਕਿਸਾਨੀ ਸੰਘਰਸ਼ ਦੌਰਾਨ ਸੁਰਖੀਆਂ ਵਿੱਚ ਆਏ ਨਿਹੰਗ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਿਆਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨਾਲ ਜੁੜੀਆਂ ਬਹੁਤ ਸਾਰੀਆਂ ਸਟੋਰੀਆ ਬਾਹਰ ਨਿਕਲ ਆ ਰਹੀਆਂ ਹਨ ਤੇ ਨਵੇਂ ਨਵੇਂ ਖੁਲਾਸੇ ਹੋ ਰਹੇ । ਦੱਸ ਦੇਈਏ ਨਿਹੰਗ ਬਾਬਾ ਅਮਨ ਸਿੰਘ ਦੀ ਪਿਛਲੇ ਦਿਨੀਂ ਸ਼ੋਸ਼ਲ ਮੀਡੀਏ ਤੇ ਬੀਜੇਪੀ ਲੀਡਰਾਂ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਬਾਬੇ ਨਾਲ ਸਬੰਧਿਤ ਕੇਸ ਵੀ ਉਜਾਗਰ ਹੋਣ ਲੱਗ ਗਏ ਪਏ ਹਨ। ਨਿਹੰਗ ਅਮਨ ਸਿੰਘ ਖਿਲਾਫ ਐਨਡੀਪੀਐਸ ਐਕਟ ਅਧੀਨ ਅ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਬਰਾਮਦ ਕਰਕੇ ਅਤੇ ਪੰਜ ਹੋਰ ਮੁਲਾਜ਼ਮਾਂ ਤੇ ਥਾਣਾ ਮਹਿਲ ਕਲਾਂ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਬਾਬਾ ਅਮਨ ਸਿੰਘ ਦਾ ਨਾਂ ਸਾਹਮਣੇ ਆਇਆ ਸੀ ਜਿਸ ਕਰਕੇ ਉਸ ਨੂੰ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਬਾਬਾ ਅਮਨ ਸਿੰਘ ਨੂੰ ਮਗਰੋਂ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਥਾਣਾ ਮਹਿਲ ਕਲਾਂ ਦੇ ਐਸਐਚਓ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਵੱਲੋਂ ਮਾਰੇ ਗਏ ਛਾਪੇ ਦੌਰਾਨ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਬਰਾਮਦ ਕਰਕੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਸ ਕੇਸ ’ਚ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੜਤਾਲ ਮਗਰੋਂ ਤਿੰਨ ਹੋਰ ਮੁਲਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ’ਚ ਸਰਬਜੀਤ ਸਿੰਘ, ਅਮਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਬਨਪੁਰ (ਧੂਰੀ) ਤੋਂ ਇਲਾਵਾ ਸੰਦੀਪ ਸਿੰਘ ਪੋਪੀ ਸ਼ਾਮਲ ਸਨ। ਅਮਨ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਕਰਵਾ ਲਈ ਸੀ। ਉਨ੍ਹਾਂ ਦੱਸਿਆ ਕਿ ਅਮਨ ਸਿੰਘ ਪਿਛਲੇ ਸਾਲ ਉਨ੍ਹਾਂ ਕੋਲ ਪੇਸ਼ ਹੋਇਆ ਸੀ। ਪੁਲਿਸ ਇਸ ਮਾਮਲੇ ਵਿੱਚ ਚਲਾਨ ਪੇਸ਼ ਕਰ ਰਹੀ ਹੈ।
ਦੱਸ ਦਈਏ ਕਿ ਬਾਬਾ ਅਮਨ ਦਾ ਧੂਰੀ ਨੇੜੇ ਜੱਦੀ ਪਿੰਡ ਬੱਬਨਪੁਰ ਹੈ। ਉਸ ਨੂੰ 2018 ਵਿੱਚ ਹੀ ਮਾਪਿਆਂ ਨੇ ਘਰੋਂ ਬੇਦਖ਼ਲ ਕਰ ਦਿੱਤਾ ਸੀ। ਉਹ ਪਹਿਲਾਂ ਕਬੱਡੀ ਦਾ ਖਿਡਾਰੀ ਸੀ ਤੇ ਨਿਹੰਗ ਸਿੰਘਾਂ ਦੇ ਸੰਪਰਕ ਵਿੱਚ ਆ ਗਿਆ। ਬਾਬਾ ਅਮਨ ਸਿੰਘ ਦੇ ਪਿੰਡ ਬੱਬਨਪੁਰ ਵਿੱਚ ਰਹਿੰਦੇ ਉਸ ਦੇ ਮਾਪਿਆਂ ਦੀ ਹਾਲਤ ਤਰਸਯੋਗ ਹੈ। ਬਾਬਾ ਅਮਨ ਸਿੰਘ ਦਾ ਪਿਤਾ ਗਿਆਨ ਸਿੰਘ (60) ਕੈਂਸਰ ਦਾ ਮਰੀਜ਼ ਹੈ ਤੇ ਮਾਤਾ ਕਰਮਜੀਤ ਕੌਰ ਵੀ ਬਿਮਾਰ ਰਹਿੰਦੀ ਹੈ।
ਗਿਆਨ ਸਿੰਘ ਨੇ ਦੱਸਿਆ ਕਿ ਅਮਨ ਸਿੰਘ ਬਚਪਨ ਵਿੱਚ ਕਬੱਡੀ ਖੇਡਦਾ ਰਿਹਾ ਹੈ। ਉਸ ਦਾ ਚਾਲ-ਚਲਣ ਸਾਫ਼-ਸੁਥਰਾ ਸੀ। ਉਹ ਕੋਈ ਨਸ਼ਾ ਨਹੀਂ ਸੀ ਕਰਦਾ ਪਰ ਪੜ੍ਹਾਈ ਵਿੱਚ ਉਸ ਦੀ ਦਿਲਚਸਪੀ ਘੱਟ ਸੀ। ਕੁਝ ਸਾਲ ਪਹਿਲਾਂ ਉਹ ਨਿਹੰਗ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ, ਜਿਸ ਤੋਂ ਬਾਅਦ ਉਹ ਬਦਲ ਗਿਆ। ਅਮਨ ਦੇ ਬਦਲੇ ਸੁਭਾਅ ਕਾਰਨ ਉਨ੍ਹਾਂ ਨੇ ਉਸ ਨੂੰ 17 ਅਪਰੈਲ 2018 ਨੂੰ ਬੇਦਖ਼ਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਕਿਸੇ ਦੇ ਘਰ ਵਿੱਚ ਰਹਿ ਕੇ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ।
PUNJAB




INDIA








WORLD










