ਮੋਗਾ 21 ਅਕਤੂਬਰ (ਪ.ਪ.) : ਸੁਰਿੰਦਰਜੀਤ ਸਿੰਘ ਮੰਡ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਦੇ ਨਸ਼ੀਲੇ ਪਦਰਾਥ ਅਤੇ ਨਜਾਇਜ ਸਰਾਬ ਵੇਚਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਸ : ਥ ਤਰਸੇਮ ਸਿੰਘ ਬਰਾੜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਨੇ ਮੁਖਬਰੀ ਦੇ ਅਧਾਰ ਤੇ ਐਮ.ਪੀ ਬਸਤੀ ਲੰਡੇਕੇ ਤੋਂ ਸਕਾਰਪਿਉ ਗੱਡੀ HR 564-2424 ਤੇ ਸਵਾਰ ਦੋ ਵਿਅਕਤੀਆ ਲਵਪ੍ਰੀਤ ਸਿੰਘ ਉਰਫ ਲਵਾ ਪੁੱਤਰ ਬਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਹਰੀਜਨ ਕਲੋਨੀ ਮੋਗਾ ਅਤੇ ਮੈਟਾ ਸਿੰਘ ਉਰਫ ਮਿੰਟੂ ਪੁੱਤਰ ਹਰਬੰਸ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਦੁੱਨੇਕੇ ਜਿਲਾ ਮੋਗਾ ਨੂੰ ਕਾਬੂ ਕਰਕੇ ਉਹਨਾ ਪਾਸੋਂ 100 ਪੇਟੀ ਸਰਾਬ ਮਾਰਕਾ ਚੰਡੀਗੜ੍ਹ ਕਾਬੂ ਕੀਤੀ ਅਤੇ ਮੁਕੱਦਮਾ ਨੰਬਰ 184 ਮਿਤੀ 20-10-2021 ਅ / ਧ 61-1-14 ਐਕਸਾਈਜ਼ ਐਕਟ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ। ਸ.ਥ. ਤਰਸੇਮ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛ ਗਿੱਛ ਕੀਤੀ ਜਾਵੇਗੀ ।
PUNJAB




INDIA








WORLD










