ਲੁਧਿਆਣਾ ਵਿੱਚ ਰਹਿਣ ਵਾਲਾ ਗੁਰਸਿਮਰਨ ਸਿੰਘ ਆਪਣੇ ਆਪ ਨੂੰ ਬਹੁਤ ਵੱਡਾ ਦੇਸ਼ ਭਗਤ ਸਮਝਦਾ ਹੈ । ਅੱਜ ਉਸ ਨੂੰ ਨਿਹੰਗ ਸਿੰਘਾਂ ਨੇ ਪੁਲਿਸ ਕਮਿਸ਼ਨਰ ਦਫਤਰੋਂ ਭਜਾਇਆ ਤੇ ਉਸ ਟਾਈਮ ਉਸ ਦੀ ਪੱਗ ਵੀ ਲੱਥ ਗਈ ਤੇ ਜਿਸ ਦੌਰਾਨ ਉਹ ਗੋਡਣੀਏ ਹੋ ਗਿਆ ਅਤੇ ਸੱਟ ਲੱਗ ਗਈ ।ਮਿਲੀ ਜਾਣਕਾਰੀ ਮੁਤਾਬਿਕ ਅੱਜ ਪੁਲਿਸ ਕਮਿਸ਼ਨਰ ਦਫਤਰ ਵਿੱਚ ਨਿਹੰਗ ਸਿੰਘ ਅਤੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਆਪਣੇ ਆਪਣੇ ਕੰਮ ਕਰਵਾਉਣ ਆਏ ਸੀ । ਜਿਸ ਦੌਰਾਨ ਦੋਨਾਂ ਦਾ ਆਪਸ ਵਿੱਚ ਟਾਕਰਾ ਹੋ ਗਿਆ ਤੇ ਗਾਲੋ ਗਾਲੀ ਹੋ ਗਏ । ਇਸ ਤੋਂ ਬਾਅਦ ਨਿਹੰਗ ਸਿੰਘ ਗੁਰਸਿਮਰਨ ਮੰਡ ਨੂੰ ਕੁੱਟਣ ਪਏ ਤਾਂ ਮੰਡ ਭੱਜਣ ਲੱਗਾ ਤਾਂ ਥੱਲੇ ਡਿੱਗ ਪਿਆ ਤੇ ਗੋਡੇ ਤੇ ਸੱਟ ਲੱਗੀ । ਉਸ ਸਮੇਂ ਪੁਲਿਸ ਨੇ ਘੇਰਬੰਦੀ ਕਰਕੇ ਮੰਡ ਨੂੰ ਬਚਾਇਆ

ਇਸ ਤੋਂ ਬਾਅਦ ਉਸ ਦੇ ਸੁਰੱਖਿਆ ਸਟਾਫ ਅਤੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਘੇਰ ਕੇ ਪੁਲਿਸ ਕਮਿਸ਼ਨਰ ਦਫਤਰ ਲੈ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਨਿਹੰਗ ਜਥੇਬੰਦੀਆਂ ਨੂੰ ਸਮਝਾਇਆ ਗਿਆ ਅਤੇ ਉਥੋਂ ਭੇਜਿਆ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਪਿਆਂ ਬਾਰੇ ਸੋਸ਼ਲ ਮੀਡੀਆ ‘ਤੇ ਗਲਤ ਸ਼ਬਦਾਵਲੀ ਵਰਤਣ ਦੇ ਇੱਕ ਮਾਮਲੇ ‘ਚ ਨਿਹੰਗ ਸਿੰਘ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਇਕੱਠੇ ਹੋਏ ਸਨ। ਉਥੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਅਤੇ ਉਨ੍ਹਾਂ ਦੇ ਨਾਲ ਸ਼ਿਵ ਸੈਨਾ ਪੰਜਾਬ ਦੇ ਅਮਿਤ ਅਰੋੜਾ ਵੀ ਪਹੁੰਚੇ।
ਪਹਿਲਾਂ ਉਹ ਦੋਵੇਂ ਆਪਣੇ ਕੁਝ ਮਾਮਲਿਆਂ ਵਿੱਚ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਆ ਗਏ। ਉਸ ਤੋਂ ਬਾਅਦ ਜਦੋਂ ਦੋਵੇਂ ਬਾਹਰ ਆਏ ਉਨ੍ਹਾਂ ਦਾ ਨਿਹੰਗ ਸਿੰਘਾਂ ਨਾਲ ਟਾਕਰਾ ਹੋ ਗਿਆ। ਦੋਵਾਂ ਪਾਸਿਆਂ ਤੋਂ ਬਦਸਲੂਕੀ ਸ਼ੁਰੂ ਹੋ ਗਈ। ਇਸ ਦੌਰਾਨ ਨਿਹੰਗ ਜਥੇਬੰਦੀਆਂ ਨੇ ਦੋਵਾਂ ਨੂੰ ਘੇਰ ਲਿਆ। ਕਾਂਗਰਸੀ ਨੇਤਾ ਮੰਡ ਨੂੰ ਤਾਂ ਪੂਰੀ ਤਰ੍ਹਾਂ ਤੋਂ ਘੇਰ ਲਿਆ ਗਿਆ। ਪਰ ਸੁਰੱਖਿਆ ਮੁਲਾਜ਼ਮਾਂ ਦਾ ਸਹਾਰਾ ਲੈ ਕੇ ਪੁਲਿਸ ਕਮਿਸ਼ਰ ਦਫਤਰ ਵੱਲ ਵਾਪਿਸ ਹੋ ਗਿਆ। ਜਦੋਂ ਨਿਹੰਗ ਸਿੰਘਾਂ ਨੇ ਉਸਦਾ ਪਿੱਛਾ ਕੀਤਾ ਤਾਂ ਉਹ ਭੱਜਣ ਲੱਗਾ ਅਤੇ ਉਸਦੀ ਦਸਤਾਰ ਹੇਠਾਂ ਡਿੱਗ ਗਈ, ਜਿਸ ਤੋਂ ਬਾਅਦ ਉਹ ਖੜ੍ਹਾ ਹੋ ਗਿਆ ਅਤੇ ਦਸਤਾਰ ਚੁੱਕ ਕੇ ਭੱਜ ਗਿਆ।
PUNJAB




INDIA








WORLD










