ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁਤ ਜਲਦੀ ਆਪਣੀ ਪਾਰਟੀ ਬਣਾ ਕੇ ਕਾਂਗਰਸ ਨੂੰ ਝਟਕਾ ਦੇਣ ਜਾ ਰਹੇ ਹਨ । ਕੈਪਟਨ ਆਪਣੀ ਨਵੀ ਪਾਰਟੀ ਵਿੱਚ ਉਨ੍ਹਾਂ ਸਾਰੇ ਲੀਡਰਾਂ ਨੂੰ ਸ਼ਾਮਿਲ ਕਰਨਗੇ ਜਿਹੜੇ ਨਿਰਾਜ ਹੋ ਕੇ ਪਾਰਟੀਆਂ ਛੱਡ ਕੇ ਘਰ ਬੈਠੇ ਹਨ । ਕੈਪਟਨ ਮੁਤਾਬਿਕ ਉਹ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਭਾਜਪਾ ਸਮੇਤ ਬਾਕੀ ਸਾਰੀਆਂ ਪਾਰਟੀਆਂ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰ ਸਕਦੇ ਹਨ। ਕੈਪਟਨ ਇਹ ਵੀ ਆਖ ਰਹੇ ਹਨ ਕਿ ਉਹ ਕਾਂਗਰਸ ਨੂੰ ਵੱਡਾ ਝਟਕਾ ਦੇਣਗੇ ਤੇ ਕਈ ਕਾਂਗਰਸੀ ਵਿਧਾਇਕ ਅਤੇ ਐਮਪੀ ਨਵੀਂ ਪਾਰਟੀ ਵਿੱਚ ਆਉਣਗੇ ਤੇ ਕਾਂਗਰਸ ਕਈ ਹਿੱਸਿਆਂ ਵਿੱਚ ਵੰਡੀ ਜਾ ਸਕਦੀ ਹੈ । 2022 ਚੋਣਾਂ ਲੜਨ ਵਾਲੇ ਆਗੂਆਂ ਦੀ ਗਿਣਤੀ ਜਿਆਦਾ ਵਧਣ ਕਾਰਨ ਨਵਜੋਤ ਸਿੰਘ ਸਿੱਧੂ ਦੀ ਸਿਰਦਰਦੀ ਵੀ ਵੱਧ ਸਕਦੀ ਹੈ
ਕੈਪਟਨ ਦੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਵਿਸਤਾਰ ਕਰਨਾ ਜ਼ਰੂਰੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਹਫਤੇ ਦੇ ਸ਼ੁਰੂ ਵਿੱਚ ਆਪਣੀ ਪਾਰਟੀ ਬਣਾਉਣ ਦੇ ਐਲਾਨ ਨੇ ਇਸ ਕਾਰਜ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਪਾਰਟੀ ਦੇ ਭਰੋਸੇਯੋਗ ਸੂਤਰਾਂ ਨੇ ਕਿਹਾ ਕਿ ਕਈ ਕਾਂਗਰਸੀ ਵਿਧਾਇਕਾਂ ਦੇ ਸੱਤਾ ਵਿਰੋਧੀ ਹੋਣ ਦੇ ਸੰਕੇਤ ਹਨ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਦੀ ਅਗਵਾਈ ਵਾਲੀ ਪਾਰਟੀ ਦੇ ਉੱਚ ਅਧਿਕਾਰੀ ਮੌਜੂਦਾ ਵਿਧਾਇਕਾਂ ਦਾ ਵੱਡਾ ਹਿੱਸਾ ਛੱਡਣ ਦਾ ਪ੍ਰਸਤਾਵ ਦੇ ਸਕਦੇ ਹਨ। ਇੱਕ ਸੀਨੀਅਰ ਨੇਤਾ ਨੇ ਕਿਹਾ ਕਿ “ਕਾਂਗਰਸ ਤੋਂ ਅਸੰਤੁਸ਼ਟ ਮੈਂਬਰ ਪਹਿਲਾਂ ਅਕਾਲੀ ਜਾਂ ਆਪ ਵਿੱਚ ਜਾ ਸਕਦੇ ਹਨ ਪਰ ਉੱਥੇ ਜਾ ਕੇ ਵੀ ਉਨ੍ਹਾਂ ਨੂੰ ਕੋਈ ਪੁਜ਼ੀਸ਼ਨ ਮਿਲੇਗੀ ਜਾਂ ਨਹੀਂ, ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਪਰ ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਅਜਿਹੇ ਅਸੰਤੁਸ਼ਟ ਮੈਂਬਰ ਕੈਪਟਨ ਕੋਲ ਆ ਸਕਦੇ ਹਨ। ਭਾਵੇਂ ਉਨ੍ਹਾਂ ਦੇ ਜਾਣ ਨਾਲ ਕੋਈ ਜ਼ਿਆਦਾ ਫਰਕ ਨਾ ਪਵੇ ਪਰ ਉਹ ਪਾਰਟੀ ਲਈ ਵੱਡੇ ਵਿਗਾੜ ਦਾ ਰੂਪ ਬਣ ਸਕਦੇ ਹਨ।”
ਸੂਤਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਉੱਚ ਅਧਿਕਾਰੀ ਇਸ ਬਾਰੇ ਜਾਣੂ ਸਨ ਅਤੇ ਇਸ ਲਈ, ਟਿਕਟਾਂ ਦੀ ਵੰਡ ਕਰਦੇ ਸਮੇਂ ਸਾਵਧਾਨੀ ਵਰਤਨੀ ਹੋਵੇਗੀ । ਪਾਰਟੀ ਦੇ ਨੇਤਾ ਮੰਨਦੇ ਹਨ ਕਿ ਇਸ ਵਾਰ ਟਿਕਟ ਅਲਾਟਮੈਂਟ ਇੱਕ ਔਖਾ ਕਾਰਜ ਨਹੀਂ ਹੋਵੇਗਾ ਕਿਉਂਕਿ ਟਿਕਟਾਂ ਦੀ ਵੰਡ ਅਜਿਹੇ ਢੰਗ ਨਾਲ ਕਰਨੀ ਹੋਵੇਗੀ ਕਿ ਪੰਜਾਬ ਕਾਂਗਰਸ ਵਿੱਚ ਬਗਾਵਤ ਦਾ ਦੂਜਾ ਦੌਰ ਸ਼ੁਰੂ ਨਾ ਹੋਵੇ। ਆਗੂ ਨੇ ਅੱਗੇ ਕਿਹਾ ਕਿ “ਅਸੀਂ ਆਪਸੀ ਲੜਾਈ ਵਿੱਚ ਕਾਫ਼ੀ ਸਮਾਂ ਗੁਆ ਦਿੱਤਾ ਹੈ। ਵੱਖੋ -ਵੱਖਰੀਆਂ ਲਾਬੀਆਂ ਦਰਮਿਆਨ ਲੜਾਈ ਦਾ ਇੱਕ ਹੋਰ ਦੌਰ ਪਾਰਟੀ ਲਈ ਤਬਾਹੀ ਦਾ ਕਾਰਨ ਬਣ ਸਕਦਾ ਹੈ।” ਸੁਨੀਲ ਜਾਖੜ ਵਰਗੇ ਸੀਨੀਅਰ ਨੇਤਾਵਾਂ ਨੂੰ ਸਿੱਧੂ ਤੋਂ ਇਲਾਵਾ ਟਿਕਟਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਾਰਟੀ ਕੇਡਰ ਵਿੱਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਵਿੱਚ ਦੇਰੀ ਨੂੰ ਲੈ ਕੇ ਬੇਚੈਨੀ ਵਧ ਰਹੀ ਹੈ। ਅਕਾਲੀ ਦਲ ਵਰਗੀਆਂ ਵਿਰੋਧੀ ਪਾਰਟੀਆਂ ਨੇ ਲਗਭਗ ਸਾਰੇ ਹਲਕਿਆਂ ਲਈ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ ਉੱਥੇ ਹੀ ਕਾਂਗਰਸੀ ਅਜੇ ਇਹੀ ਪਤਾ ਕਰਨ ਵਿੱਚ ਲੱਗੇ ਹਨ ਕਿ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਦੇ ਵਿੱਚ ਸਭ ਕੁਝ ਠੀਕ ਹੈ ਜਾਂ ਨਹੀਂ।
PUNJAB




INDIA








WORLD










