ਪੰਜਾਬ ਦੇ ਕਿਸਾਨ ਜਿਥੇ ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਲੜ੍ਹਾਈ ਲੜ੍ਹ ਰਹੇ ਹਨ ਪਰ ਦੂਜੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਦਾ ਫਿਕਰ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਵੱਡੇ ਵਪਾਰੀ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆਕੇ ਸਰਕਾਰ ਦੇ ਖਾਤੇ ਪੂਰੇ ਰੇਟ ਵਿੱਚ ਲਿਖਾ ਦਿੰਦੇ ਸੀ ਤੇ ਪੰਜਾਬ ਦੇ ਝੋਨੇ ਨੂੰ ਵਪਾਰੀ ਇਹ ਆਖ ਖਰੀਦ ਕਰਨੋ ਪਾਸਾ ਵੱਟ ਜਾਂਦੇ ਸੀ ਕਿ ਝੋਨੇ ਦੀ ਕੁਆਲਟੀ ਠੀਕ ਨਹੀਂ ਇਸ ਕਰਕੇ ਕਿਸਾਨ ਲੰਬਾ ਸਮਾਂ ਮੰਡੀਆਂ ਵਿੱਚ ਰੁਲਦਾ ਰਹਿੰਦਾ ਸੀ।ਪਰ ਹੁਣ ਕਿਸਾਨਾਂ ਨੇ ਬਾਹਰੋਂ ਭਰ ਕੇ ਆਉਣ ਵਾਲੇ ਝੋਨੇ ਦੀਆਂ ਗੱਡੀਆਂ ਫੜਨੀਆ ਸ਼ੁਰੂ ਕਰ ਦਿੱਤੀਆਂ ਹਨ ਤੇ ਪੰਜਾਬ ਸਰਕਾਰ ਨੇ ਵੀ ਬਾਰਡਰਾਂ ਤੇ ਝੋਨੇ ਨੂੰ ਲੈ ਕੇ ਚੌਕਸੀ ਵਧਾਅ ਦਿੱਤੀ ਹੈ ਤੇ ਪਿਛਲੇ ਦਿਨੀਂ ਵੀ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਵਪਾਰੀਆਂ ਅਤੇ ਗੱਡੀਆਂ ਵਾਲਿਆਂ ਤੇ ਪਰਚੇ ਵੀ ਦਰਜ ਕੀਤੇ ਸਨ । ਲੰਘੀ ਰਾਤ ਵੀ ਦੂਜੇ ਸੂਬਿਆਂ ਤੋਂ ਝੋਨੇ ਦੇ ਭਰ ਕੇ ਆ ਰਹੇ ਟਰੱਕਾਂ ਨੂੰ ਸੰਗਰੂਰ ਦੇ ਖਨੌਰੀ ਬਾਰਡਰ ਤੇ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਨੇ ਰੋਕ ਕੇ ਧਰਨਾ ਲਾ ਦਿੱਤਾ ਤੇ ਸਰਕਾਰ ਤੋਂ ਸਾਰੀਆਂ ਗੱਡੀਆਂ ਵਾਪਸ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ।ਜਦੋਂ ਇਸ ਸਬੰਧੀ ਪੱਤਰਕਾਰਾਂਂ ਨੇ ਲੱਖੇ ਸਿਧਾਣੇ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ

ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਰਾਤ ਨੂੰ ਦਿੱਲੀ ਤੋਂ ਪੰਜਾਬ ਵੱਲ ਆ ਰਿਹਾ ਸੀ ਤਾਂ ਉਨ੍ਹਾਂ ਨੇ ਰਸਤੇ ਵਿੱਚ ਵੱਡੀ ਗਿਣਤੀ ਵਿੱਚ ਟਰੱਕਾਂ ਨੂੰ ਪੰਜਾਬ ਬਾਰਡਰ ਤੋਂ ਸੂਬੇ ‘ਚ ਦਾਖਲ ਹੁੰਦੇ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਵਾਲਿਆਂ ਨਾਲ ਗੱਲ ਕੀਤੀ ਤੇ ਪੁੱਛਿਆ ਇਹ ਕਿੱਥੋਂ ਆ ਰਹੇ ਹਨ ਤੇ ਕੀ ਲੈ ਕੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਝੋਨੇ ਦੀ ਫਸਲ ਹੈ ਤੇ ਯੂਪੀ-ਐਮਪੀ ਤੋਂ ਲੈ ਕੇ ਆ ਰਹੇ ਹਨ।
ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਟਰੱਕਾਂ ਨੂੰ ਖਨੌਰੀ ਬਾਰਡਰ ‘ਤੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਰੋਕਿਆ ਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਇਸ ਬਾਰੇ ਸੂਚਨਾ ਦੇ ਦਿੱਤੀ ਹੈ ਤੇ ਨਾਲ ਹੀ ਪੰਜਾਬ ਦੇ ਗ੍ਰਹਿ ਮੰਤਰੀ ਰੰਧਾਵਾ ਨਾਲ ਵੀ ਇਸ ਮੁੱਦੇ ‘ਤੇ ਗੱਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰ ਸੂਬਿਆਂ ਤੋਂ ਝੋਨੇ ਦੀ ਫਸਲ ਨਹੀਂ ਲਿਆਂਦੀ ਜਾਵੇਗੀ ਤੇ ਜਿਸ ਜਿਲ੍ਹੇ ਵਿੱਚ ਅਜਿਹਾ ਹੋਇਆ ਉੱਥੇ ਦਾ ਡੀਸੀ ਇਸ ਲਈ ਜ਼ਿੰਮੇਵਾਰ ਹੋਣਗੇ। ਲੱਖਾ ਸਿਧਾਣਾ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦਾ ਇੰਤਜਾਰ ਕਰ ਰਹੇ ਹਾਂ ਤੇ ਇਨ੍ਹਾਂ ਗੱਡੀਆਂ ਨੂੰ ਅਸੀਂ ਕਿਸੇ ਵੀ ਕੀਮਤ ‘ਤੇ ਪੰਜਾਬ ਦਾਖਲ ਨਹੀਂ ਹੋਣ ਦੇਣਗੇ।
ਉੱਥੇ ਹੀ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ 100 ਦੇ ਕਰੀਬ ਟਰੱਕਾਂ ਨੂੰ ਰੋਕ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਉਹ ਕਿਸੇ ਕੀਮਤ ‘ਤੇ ਵੀ ਇਨ੍ਹਾਂ ਟਰੱਕਾਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਗੇ। ਉਧਰ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਸੋਨੀਪਤ ਤੋਂ ਆਏ ਹਨ ਤੇ ਪਾਤੜਾਂ ਲਈ ਜਾ ਰਹੇ ਸੀ।
PUNJAB




INDIA








WORLD










