ਬਾਘਾਪੁਰਾਣਾ 22 ਅਕਤੂਬਰ (ਪ.ਪ.) : ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੇ ਆਪਣੇ ਵਰਕਰਾਂ, ਹਿਮਾਇਤੀਆਂ, ਅਤੇ ਲੋਕਾਂ ਨੂੰ ਰਿਝਾਉਣ ਵਿੱਚ ਲੱਗੀਆਂ ਹਨ । ਤੇ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਹਰਸਿਮਰਤ ਕੌਰ ਬਾਦਲ ਅੱਜ ਬਾਘਾ ਪੁਰਾਣਾ ਵਿਖੇ ਪਹੁੰਚੇ। ਜਿਵੇਂ ਕਿ ਤਰਕਰੀਬਨ ਹਰ ਥਾਂ ਤੇ ਅਕਾਲੀ ਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਪੈ ਰਿਹਾ ਹੈ ਤੇ ਅਜਿਹਾ ਹੀ ਸਭ ਬਾਘਾਪੁਰਾਣਾ ਵਿਖੇ ਵੀ ਬੀਬੀ ਬਾਦਲ ਦੇ ਪਹੁੰਚਣ ਦੌਰਾਨ ਹੋਇਆ। ਕਿਰਤੀ ਕਿਸਾਨ ਯੂਨੀਅਨ ਦੇ ਨਿੱਕੇ ਲੈਵਲ ਤੇ ਉਲੀਕੇ ਪ੍ਰਦਰਸ਼ਨ ਦੀ ਪਰਵਾਹ ਨਾ ਕਰਦਿਆਂ ਬੀਬੀ ਬਾਦਲ ਬਾਘਾ ਪੁਰਾਣਾ ਵਿਖੇ ਇਸਤਰੀ ਵਿੰਗ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਪਣੇ ਸਥਾਨ ਤੇ ਪੁੱਜ ਗਈ । ਬੀਬੀ ਨੇ ਆਏ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਆਪਣੀ ਸਰਕਾਰ ਬਣਨ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਖ਼ਾਸ ਗੱਲ ਇਹ ਰਹੀ ਕਿ ਬੀਬੀ ਜੀ ਇਸਰਤੀ ਵਿੰਗ ਨੂੰ ਮਿਲਣ ਆਏ ਸਨ ਪਰ ਬਿਨਾਂ ਉਹਨਾਂ ਦੀਆਂ ਮੁਸ਼ਕਿਲਾਂ ਸੁਣੇ ਹੀ ਮਹਿਜ 20-25 ਮਿੰਟ ਦੇ ਵਿੱਚ ਹੀ ਆਪਣੇ ਅਗਲੇ ਮਿਥੇ ਸਥਾਨ ਲਈ ਰਵਾਨਾਂ ਹੋ ਗਏ । ਇਸ ਮੌਕੇ ਜਦੋਂ ਪੱਤਰਕਾਰਾਂ ਨੇ ਬੀਬੀ ਬਾਦਲ ਨਾਲ ਗੱਲ ਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਤੋਂ ਬਚਦੇ ਹੋਏ ਆਪਣੇ ਸੁਰੱਖਿਆ ਘੇਰੇ ਦੀ ਮਦਦ ਨਾਲ ਆਪਣੀ ਗੱਡੀ ਵਿੱਚ ਬੈਠ ਕੇ ਰਵਾਨਾਂ ਹੋ ਗਏ । ਜੇਕਰ ਬੁੱਧੀਜੀਵੀ ਵਰਗ ਦੀ ਮੰਨੀਏ ਤਾਂ ਅਕਾਲੀ ਦਲ ਦੀਆਂ ਤਿਆਰੀਆਂ ਅਤੇ ਉਨ੍ਹਾਂ ਦੁਆਰਾ ਐਨੇ ਲਾਮਲਸ਼ਕਰ ਇਕੱਠੇ ਕਰਨ ਦੇ ਬਾਵਜੂਦ ਵੀ ਬੀਬੀ ਬਾਦਲ ਦਾ ਮਿਥੇ ਹੋਏ ਸਥਾਨ ਤੇ ਸਿਰਫ 25 ਮਿੰਟ ਰੁੱਕਣਾ ਸਿਆਸੀ ਗਲਿਆਰਿਆਂ ਵਿਚ ਨਵੀਆਂ ਚਰਚਾਵਾਂ ਖੜੀਆਂ ਕਰ ਰਿਹਾ ਹੈ। ਦੂਜੇ ਪਾਸੇ ਰਾਜਨੀਤਿਕ ਮਾਹਿਰ ਬਾਘਾਪੁਰਾਣਾ ਵਿਚ ਅਕਾਲੀ ਦਲ ਦੇ ਅੱਜ ਤੋਂ 6 ਮਹੀਨੇ ਪਹਿਲਾਂ ਅਤੇ ਅੱਜ ਦੇ ਮਜੂਦਾ ਗ੍ਰਾਫ ਦਾ ਨਰੀਖਣ ਇਸ ਕਦਰ ਕਰ ਰਹੇ ਹਨ ਕਿ ਜਿਵੇਂ ਹੀ ਵੋਟਾਂ ਨਜ਼ਦੀਕ ਆ ਰਹੀਆਂ ਹਨ ਸਤਿਥੀ ਮਜਬੂਤ ਹੋਣ ਦੀ ਬਜਾਏ ਡਾਵਾਂਡੋਲ ਹੋ ਰਹੀ ਹੈ ਜਿਸਦੀ ਮਿਸਾਲ ਇਕ ਛੋਟੇ ਪੈਲੇਸ ਵਿਚ ਅਕਾਲੀ ਦਲ ਦੁਆਰਾ ਅੱਜ ਦੇ ਉਲੀਕੇ ਪ੍ਰੋਗਰਾਮ ਨੇ ਦੇ ਦਿੱਤੀ ਹੈ ਕਿਉਕਿ ਇਕ ਸੈਂਟਰ ਲੈਵਲ ਦੇ ਲੀਡਰ ਲਈ ਘੱਟ ਤੋਂ ਘੱਟ ਇਕ ਖੁਲੀ ਸਟੇਜ ਦਾ ਆਯੋਜਨ ਹੋਣਾ ਚਾਹੀਦਾ ਸੀ ਪਰ ਅੱਜ ਦਾ ਸਮਾਗਮ ਇਕ ਛੋਟੇ ਪੈਲੇਸ ਵਿਚ ਹੀ ਸਿਮਟ ਕੇ ਰਹਿ ਗਿਆ। ਦੂਜੇ ਪਾਸੇ ਬੀਬਾ ਬਾਦਲ ਦਾ ਧਾਰਮਿਕ ਅਸਥਾਨ ਸ਼ਿਵ ਮੰਦਰ ਵਿਖੇ ਅਕਾਲੀ ਲੀਡਰਾਂ ਦੇ ਵਾਅਦੇ ਮੁਤਾਬਿਕ ਨਾ ਪਹੁੰਚਣਾ ਅਤੇ ਉਘੇ ਕਾਰੋਬਾਰੀ ਬਲਕ੍ਰਿਸ਼ਨ ਬਾਲੀ ਦਾ ਇਸ ਮੀਟਿੰਗ ਵਿਚ ਨਾ ਸ਼ਾਮਿਲ ਹੋਣਾ ਵੀ ਨਵੇਂ ਸਵਾਲ ਖੜੇ ਕਰ ਰਿਹਾ ਹੈ।
PUNJAB




INDIA








WORLD










