ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਖਲਬਲੀ ਮੱਚੀ ਪਈ ਹੈ । ਤੇ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕੀਤਾ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਕਾਂਗਰਸ ਅਤੇ ਸਰਕਾਰ ਵਿੱਚ ਮੰਤਰੀਆਂ ਅਤੇ ਲੀਡਰਾਂ ਦੇ ਤਾਲਮੇਲ ਹੀ ਨੀ ਬੈਠ ਰਹੇ। ਜਿਥੇ ਉਪ ਮੁੱਖ ਮੰਤਰੀ ਰੰਧਾਵਾ ਹੁਣ ਕੈਪਟਨ ਤੇ ਨਿਜੀ ਹਮਲੇ ਕਰਨ ਲੱਗੇ ਪਏ ਹੈ ਤੇ ਅਰੂਸਾ ਆਲਮ ਦੀ ਆਮਦ ਨੂੰ ਲੈ ਕੇ ਜਾਚ ਕਰਾਉਣ ਜਿਹੇ ਬਿਆਨ ਦਿੱਤੇ ਦੂਜੇ ਪਾਸੇ ਕੈਪਟਨ ਨੇ ਰੰਧਾਵਾ ਤੇ ਪਲਟ ਵਾਰ ਕਰਦਿਆਂ ਆਖਿਆ ਜਦੋਂ ਰੰਧਾਵਾ ਮੇਰੇ ਨਾਲ ਮੰਤਰੀ ਮੰਡਲ ਵਿੱਚ ਸੀ ਉਦੋਂ ਅਰੂਸਾ ਦੇ ਆਉਣ ਸਬੰਧੀ ਕਦੇ ਨੀ ਬੋਲੇ ਜਦੋਂ ਤੁਹਾਡੇ ਤੋਂ ਹੁਣ ਪੰਜਾਬ ਇਹ ਜਵਾਬ ਮੰਗਦਾ ਤੁਸੀਂ ਬਰਗਾੜੀ ਤੇ ਕੀ ਕੀਤਾ ਜਦੋਂ ਜਵਾਬ ਨਾ ਆਇਆ ਤੁਸੀਂ ਮੇਰੇ ਖਿਲਾਫ ਨਿਜੀ ਹਮਲੇ ਕਰਨ ਲੱਗ ਪਏ। ਕੈਪਟਨ ਨੇ ਅਰੂਸਾ ਆਲਮ ਦੀ ਇੱਕ ਸੋਨੀਆ ਗਾਂਧੀ ਨਾਲ ਹੋਈ ਫੋਟੋ ਸ਼ੇਅਰ ਕਰਕੇ ਕਾਂਗਰਸ ਵਿੱਚ ਖਲਬਲੀ ਮਚਾ ਦਿੱਤੀ ਹੈ ਤੇ ਰੰਧਾਵਾ ਜਾਂਚ ਵਾਲੇ ਬਿਆਨ ਤੋਂ ਵੀ ਯੂ ਟਰਨ ਲੈਂਦੇ ਨਜਰ ਆ ਰਹੇ ਹੈ । ਇਹ ਫੋਟੋ ਕੈਪਟਨ ਨੇ ਸ਼ੇਅਰ ਕੀਤੀ ਜਦੋਂ ਰੰਧਾਵਾ ਅਰੂਸਾ ਨੂੰ ਆਈਐਸਆਈ ਨਾਲ ਜੋੜ ਕੇ ਜਾਂਚ ਕਰਾਉਣ ਦਾ ਬਿਆਨ ਦੇ ਰਿਹਾ ਸੀ
ਇਸ ਦੌਰਾਨ ਇਸ ਫੋਟੋ ਨਾਲ ਕੈਪਟਨ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਅਰੂਸਾ ਨੂੰ ਲੈ ਕੇ ਜਾਂਚ ਹੁੰਦੀ ਹੈ। ਇਹ ਤਸਵੀਰ ਸ਼ੇਅਰ ਕਰਕੇ ਕੈਪਟਨ ਇਹ ਦੱਸਣਾ ਚਾਹ ਰਹੇ ਹਨ ਕਿ ਸੋਨੀਆ ਗਾਂਧੀ ਅਰੂਸਾ ਆਲਮ ਨੂੰ ਮਿਲਦੇ ਰਹੇ ਹਨ। ਕੈਪਟਨ ਇਸ ਮਾਮਲੇ ਵਿੱਚ ਹੋਰ ਵੀ ਕਈ ਖੁਲਾਸੇ ਕਰ ਸਕਦੇ ਹਨ।
ਦੱਸ ਦੇਈਏ ਕਿ ਅਰੂਸਾ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਕਾਫੀ ਗਰਮਾ ਗਈ ਹੈ। ਕੈਪਟਨ ਵੱਲੋਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਰੰਧਾਵਾ ‘ਤੇ ਜਵਾਬੀ ਹਮਲੇ ਬੋਲੇ ਗਏ ਹਨ। ਕੈਪਟਨ ਨੇ ਰੰਧਾਵਾ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਤੁਸੀਂ ਕਦੇ ਮੈਨੂੰ ਇੰਨੇ ਸਾਲਾਂ ਵਿੱਚ ਪ੍ਰੇਸ਼ਾਨ ਵੇਖਿਆ ਸੀ। ਦਰਅਸਲ ਮੈਨੂੰ ਤਾਂ ਤੁਸੀਂ ਪ੍ਰੇਸ਼ਾਨ ਤੇ ਕਨਫਿਊਜ਼ ਲੱਗ ਰਹੇ ਹੋ। ਤੁਸੀਂ ਅਰੂਸਾ ਖਿਲਾਫ ਕਥਿਤ ਜਾਂਚ ‘ਤੇ ਆਪਣਾ ਮਨ ਕਿਉਂ ਨਹੀਂ ਬਣਾ ਲੈਂਦੇ?
PUNJAB




INDIA








WORLD










